ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਹੁਣ ਇਸ ਗਾਇਕ ਦਾ ਪੁੱਤਰ ਪਾਇਆ ਗਿਆ ਕੋਰੋਨਾ ਪਾਜ਼ਟਿਵ

Written by  Shaminder   |  July 24th 2020 04:59 PM  |  Updated: July 24th 2020 04:59 PM

ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਹੁਣ ਇਸ ਗਾਇਕ ਦਾ ਪੁੱਤਰ ਪਾਇਆ ਗਿਆ ਕੋਰੋਨਾ ਪਾਜ਼ਟਿਵ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ।ਬਾਲੀਵੱੁਡ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਸਿੰਗਰ ਅਭਿਜੀਤ ਦੇ ਬੇਟੇ ਧਰੁਵ ਕੋਰੋਨਾ ਪਾਜ਼ਟਿਵ ਪਾਇਆ ਗਿਆ ਹੈ ।ਇਹ ਜਾਣਕਾਰੀ ਗਾਇਕ ਨੇ ਖੁਦ ਦਿੱਤੀ ਹੈ । ਧਰੁਵ ਇੱਕ ਰੈਸਟੋਰੈਂਟ ਚਲਾਉਂਦਾ ਹੈ । ਉਨ੍ਹਾਂ ਨੂੰ ਮਾਮੂਲੀ ਲੱਛਣ ਸਨ ਗਾਇਕ ਨੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ‘ਚ ਦੱਸਿਆ ਕਿ ਧਰੁਵ ਵਿਦੇਸ਼ ਜਾਣ ਦਾ ਪਲਾਨ ਬਣਾ ਰਹੇ ਸਨ ।

https://www.instagram.com/p/CDAlzLDAwj4/

ਨਿਯਮ ਦੇ ਤਹਿਤ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਉਣਾ ਸੀ । ਉਹ ਖੁਦ ਟੈਸਟ ਕਰਵਾਉਣ ਗਏ, ਉਨ੍ਹਾਂ ਨੂੰ ਮਾਮੂਲੀ ਜਿਹੀ ਖੰਘ ਅਤੇ ਸਰਦੀ ਸੀ। ਜਿਸ ਤੋਂ ਬਾਅਦ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ਟਿਵ ਪਾਏ ਗਏ ।ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਸਭ ਤੋਂ ਵੱਖ ਕਰ ਲਿਆ ਹੈ ।

https://www.instagram.com/p/CC9FRExghsV/

ਅਭਿਜੀਤ ਨੇ ਦੱਸਿਆ ਕਿ ਉਹ ਸ਼ੂਟਿੰਗ ਲਈ ਇਸ ਸਮੇਂ ਕੋਲਕਾਤਾ ‘ਚ ਹਨ । ਨਿਯਮ ਇਹ ਵੀ ਹੈ ਕਿ ਜੇ ਤੁਹਾਡਾ ਕੋਰੋਨਾ ਵਾਇਰਸ ਨੈਗਟਿਵ ਹੋਵੇਗਾ ਤਾਂ ਹੀ ਤੁਸੀਂ ਸੈੱਟ ‘ਤੇ ਜਾ ਕੇ ਸ਼ੂਟਿੰਗ ਕਰ ਸਕਦੇ ਹੋ ਮੇਰਾ ਟੈਸਟ ਨੈਗਟਿਵ ਆਇਆ ਹੈ ਅਤੇ ਮੈਂ ਸ਼ੂਟਿੰਗ ਕਰ ਰਿਹਾ ਹਾਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network