ਅਭਿਸ਼ੇਕ ਬੱਚਨ ਨੂੰ ਹਸਪਤਾਲ ਚੋਂ ਮਿਲੀ ਛੁੱਟੀ, ਹੱਥ ‘ਚ ਫ੍ਰੈਕਚਰ ਹੋਣ ਕਾਰਨ ਕਰਵਾਇਆ ਸੀ ਹਸਪਤਾਲ ‘ਚ ਭਰਤੀ

written by Shaminder | August 26, 2021

ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ  ( Abhishek Bachchan) ਦੇ ਫੈਂਸ ਲਈ ਖੁਸ਼ਖਬਰੀ ਹੈ । ਉਹ ਇਹ ਹੈ ਕਿ ਅਦਾਕਾਰ ਨੂੰ ਹਸਪਤਾਲ (Hospital) ਚੋਂ ਛੁੱਟੀ ਮਿਲ ਗਈ ਹੈ । ਬੀਤੇ ਦਿਨੀਂ ਅਭਿਸ਼ੇਕ ਬੱਚਨ ਨੂੰ ਹੱਥ ਤੇ ਸੱਟ ਲੱਗ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਪਰ ਹੁਣ ਅਦਾਕਾਰ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ।ਇਸ ਦੀ ਜਾਣਕਾਰੀ ਅਦਾਕਾਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ ।

Abhishek, -min image From Instagram

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ‘ਚੋਰੀ ਚੋਰੀ’ ਗੀਤ ‘ਤੇ ਬਣਾਇਆ ਵੀਡੀਓ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਅਦਾਕਾਰ ਨੇ ਪੋਸਟ ‘ਚ ਲਿਖਿਆ ਕਿ ਬੀਤੇ ਦਿਨ ਬੁੱਧਵਾਰ ਨੂੰ ਚੇਨਈ ‘ਚ ਮੇਰੇ ਨਾਲ ਅਪਕਮਿੰਗ ਫ਼ਿਲਮ ਦੀ ਸ਼ੂਟਿੰਗ ਦੇ ਸੈੱਟ ‘ਤੇ ਹਾਦਸਾ ਹੋ ਗਿਆ ਅਤੇ ਮੇਰਾ ਹੱਥ ਫ੍ਰੈਕਚਰ ਹੋ ਗਿਆ । ਇਸ ਨੂੰ ਠੀਕ ਕਰਨ ਦੇ ਲਈ ਸਰਜਰੀ ਦੀ ਜ਼ਰੂਰਤ ਪਈ ਇਸ ਲਈ ਮੈਂ ਤੁਰੰਤ ਚੇਨਈ ਤੋਂ ਮੁੰਬਈ ਆ ਗਿਆ ।

Abhishek,, -min Image From Instagram

ਸਰਜਰੀ ਹੋ ਗਈ, ਸਾਰੇ ਪੈਚ ਅਪ ਖਤਮ ਹੋ ਗਏ ਹਨ ਅਤੇ ਹੁਣ ਕੰਮ ਕਰਨ ਦੇ ਲਈ ਵਾਪਸ ਚੇਨਈ ਵਾਪਸ ਜਾਣ ਦੇ ਲਈ ਤਿਆਰ ਹਾਂ। ਜਿਵੇਂ ਕਿ ਉਹ ਕਹਿੰਦੇ ਹਨ ਨਾ ਕਿ ਸ਼ੋਅ ਚੱਲਦਾ ਰਹਿਣਾ ਚਾਹੀਦਾ ਹੈ ਅਤੇ ਜਿਵੇਂ ਕਿ ਮੇਰੇ ਪਿਤਾ ਨੇ ਕਿਹਾ ਕਿ ‘ਮਰਦ ਨੂੰ ਦਰਦ ਨਹੀਂ ਹੁੰਦਾ! ਠੀਕ ਹੈ ਥੋੜਾ ਦਰਦ ਹੋਇਆ’। ਅਭਿਸ਼ੇਕ ਬੱਚਨ ਨੂੰ ਬੀਤੇ ਦਿਨੀਂ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੱਟ ਲੱਗੀ ਸੀ ।

 

View this post on Instagram

 

A post shared by Abhishek Bachchan (@bachchan)

0 Comments
0

You may also like