ਅਭਿਸ਼ੇਕ ਬੱਚਨ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼, ਅਦਾਕਾਰ ਨੇ ਜਵਾਬ ਦੇ ਕੇ ਬੋਲਤੀ ਕੀਤੀ ਬੰਦ

written by Shaminder | November 10, 2020

ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਇਸ ਸਮੇਂ ਆਪਣੀ ਫ਼ਿਲਮ ‘ਲੂਡੋ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ । ਉਨ੍ਹਾਂ ਦੀ ਫ਼ਿਲਮ ਦੀਵਾਲੀ ਦੇ ਮੌਕੇ ‘ਤੇ ਨੈਟਫਲਿਕਸ ‘ਤੇ ਰਿਲੀਜ਼ ਹੋ ਰਹੀ ਹੈ । ਅਭਿਸ਼ੇਕ ਬੱਚਨ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ । ਖ਼ਾਸ ਗੱਲ ਇਹ ਹੈ ਕਿ ਅੱਜ ਕੱਲ੍ਹ ਉਹ ਟ੍ਰੋਲਰਸ ਦਾ ਪਲਟ ਕੇ ਜਵਾਬ ਦੇ ਦਿੰਦੇ ਹਨ ।

ਹੋਰ ਪੜ੍ਹੋ ਅਭਿਸ਼ੇਕ ਬੱਚਨ ਨੇ ਪਤਨੀ ਐਸ਼ਵਰਿਆ ਰਾਏ ਬੱਚਨ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਅਣਦੇਖੀ ਤਸਵੀਰ, ਫੈਨਜ਼ ਤੇ ਨਾਮੀ ਹਸਤੀਆਂ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

Abhishek Bachchan

ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਅਜਿਹਾ ਹੀ ਕੀਤਾ ਹੈ ।ਇੱਕ ਟਵਿੱਟਰ ਯੂਜਰਸ ਨੇ ਇੱਕ ਕਿਸਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਅਭਿਸ਼ੇਕ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ । ਇਸ ਤਸਵੀਰ ‘ਚ ਕਿਸਾਨ ਇੱਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ

Abhishek Bachchan

 

। ਕਿਸਾਨ ਦੇ ਬੈਕਗਰਾਊਂਡ ‘ਚ ਪਰਾਲੀ ਸੜਦੀ ਹੋਈ ਵੇਖੀ ਜਾ ਸਕਦੀ ਹੈ । ਫੋਟੋ ‘ਚ ਦਿਖਾਈ ਦੇਣ ਵਾਲੇ ਸ਼ਖਸ ਦੀ ਸ਼ਕਲ ਅਭਿਸ਼ੇਕ ਨਾਲ ਮਿਲਦੀ ਜੁਲਦੀ ਹੈ ।ਇੱਕ ਯੂਜਰਸ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਜੇ ਅਭਿਸ਼ੇਕ ਬੱਚਨ ਨਹੀਂ ਹੁੰਦੇ’ ।

abhishek_bachchan

ਇਸ ਟਵੀਟ ਤੋਂ ਬਾਅਦ ਅਭਿਸ਼ੇਕ ਨੇ ਯੂਜ਼ਰਸ ਨੂੰ ਕਰਾਰਾ ਜਵਾਬ ਦਿੱਤਾ । ਉਨ੍ਹਾਂ ਨੇ ਲਿਖਿਆ ਹਾਹਾਹਾ ਫਨੀ ! ਫਿਰ ਵੀ ਤੇਰੇ ਤੋਂ ਤਾਂ ਵਧੀਆ ਹੀ ਦਿੱਸਦਾ ਹੈ । ਇਸ ਜਵਾਬ ਤੋਂ ਬਾਅਦ ਯੂਜ਼ਰਸ ਦੀ ਬੋਲਦੀ ਬੰਦ ਹੋ ਗਈ ।

https://twitter.com/iKunaal/status/1325671391090257920

0 Comments
0

You may also like