ਜਦੋਂ ਅਭਿਸ਼ੇਕ ਬੱਚਨ ਨੂੰ ਕਿਹਾ ਗਿਆ 'ਬੇਰੁਜ਼ਗਾਰ',ਤਾਂ ਅਦਾਕਾਰ ਨੇ ਦਿੱਤਾ ਬੋਲਤੀ ਬੰਦ ਕਰ ਦੇਣ ਵਾਲਾ ਜਵਾਬ

written by Aaseen Khan | November 06, 2019

ਅਭਿਸ਼ੇਕ ਬੱਚਨ ਜਿਹੜੇ ਫ਼ਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ'ਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਅਭਿਸ਼ੇਕ ਬੱਚਨ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਹੀ ਜਾਂਦੇ ਹਨ। ਹਾਲ ਹੀ 'ਚ ਉਹਨਾਂ ਨੂੰ ਕੰਮ ਨਾ ਮਿਲਣ ਦੇ ਚਲਦਿਆਂ ਟ੍ਰੋਲ ਕੀਤਾ ਗਿਆ ਹੈ। ਇੱਕ ਯੂਜ਼ਰ ਨੇ ਉਹਨਾਂ ਨੂੰ ਬੇਰੁਜ਼ਗਾਰ ਕਹਿ ਦਿੱਤਾ ਤਾਂ ਅਭਿਸ਼ੇਕ ਨੇ ਵੀ ਅੱਗੋਂ ਠੋਕਵਾਂ ਜਵਾਬ ਦਿੱਤਾ ਹੈ।

ਅਸਲ 'ਚ ਸੋਮਵਾਰ ਵਾਲੇ ਦਿਨ ਅਭਿਸ਼ੇਕ ਬੱਚਨ ਨੇ ਆਪਣੇ ਟਵਿੱਟਰ 'ਤੇ ਇੱਕ ਪ੍ਰੇਰਣਾ ਦਾਇਕ ਪੋਸਟ ਪਾਈ ਜਿਸ 'ਚ ਲਿਖਿਆ,'ਜ਼ਿੰਦਗੀ 'ਚ ਇੱਕ ਉਦੇਸ਼ ਰੱਖੋ ਇੱਕ ਟੀਚਾ ਰੱਖੋ। ਜੇਕਰ ਤੁਸੀਂ ਕੁਝ ਅਸੰਭਵ ਪਾਉਣਾ ਚਾਹੁੰਦੇ ਹੋ ਤਾਂ ਦੁਨੀਆ ਨੂੰ ਇਹ ਦਿਖਾ ਦੇਵੋ ਕਿ ਕੁਝ ਵੀ ਅਸੰਭਵ ਨਹੀਂ ਹੈ'। ਅਭਿਸ਼ੇਕ ਬੱਚਨ ਦਾ ਇਹ ਪੋਸਟ ਕੁਝ ਨੂੰ ਪਸੰਦ ਆਇਆ ਤੇ ਕੁਝ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਇੱਕ ਯੂਜ਼ਰ ਨੇ ਇਸ ਦੇ ਜਵਾਬ 'ਚ ਲਿਖ ਦਿੱਤਾ,'ਉਸ ਵਿਅਕਤੀ ਨੂੰ ਤੁਸੀਂ ਕੀ ਕਹੋਗੇ ਜਿਹੜਾ ਸੋਮਵਾਰ ਦੇ ਦਿਨ ਵੀ ਖੁਸ਼ ਹੁੰਦਾ ਹੈ ? ਬੇਰੁਜ਼ਗਾਰ !'' ਅਭਿਸ਼ੇਕ ਬੱਚਨ ਨੇ ਇਸ ਦਾ ਜਵਾਬ ਦਿੱਤਾ ਅਤੇ ਲਿਖਿਆ,'ਨਹੀਂ ਮੈਂ ਸਹਿਮਤ ਨਹੀਂ ਹਾਂ !ਉਹ ਜੋ ਕੰਮ ਕਰਦੇ ਹਨ ਉਸ ਨਾਲ ਪਿਆਰ ਕਰਦੇ ਹਨ'। ਹੋਰ ਵੇਖੋ : ਤਰਸੇਮ ਜੱਸੜ ਤੇ ਵਾਮੀਕਾ ਗੱਬੀ ਦੀ ਫ਼ਿਲਮ ਗਲਵੱਕੜੀ ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ
Abhishek Bachan reply Abhishek Bachan reply
ਉਹਨਾਂ ਦਾ ਇਹ ਜਵਾਬ ਫੈਨਸ ਦਾ ਦਿਲ ਜਿੱਤ ਲੈ ਗਿਆ ਅਤੇ ਪ੍ਰਸ਼ੰਸਕਾਂ ਨੇ ਤਰੀਫਾਂ ਦੇ ਪੁਲ ਬੰਨ ਦਿੱਤੇ। ਹਾਲ 'ਚ ਬੇਟੀ ਅਤੇ ਪਤਨੀ ਨਾਲ ਰੋਮ ਪਹੁੰਚੇ ਅਭਿਸ਼ੇਕ ਬੱਚਨ ਏਥੇ ਪਤਨੀ ਐਸ਼ਵਰੀਆ ਰਾਏ ਬੱਚਨ ਦਾ ਜਨਮਦਿਨ ਮਨਾਉਂਦੇ ਨਜ਼ਰ ਆਏ ਸੀ। ਦੱਸ ਦਈਏ ਅਭਿਸ਼ੇਕ ਬੱਚਨ ਦੀ ਅਗਲੀ ਫ਼ਿਲਮ ਅਨੁਰਾਗ ਬਾਸੁ ਦੇ ਨਾਲ ਹੈ ਜਿਸ 'ਚ ਰਾਜ ਕੁਮਾਰ ਰਾਓ ਵੀ ਉਹਨਾਂ ਦਾ ਸਾਥ ਨਿਭਾਉਂਦੇ ਹੋਏ ਨਜ਼ਰ ਆਉਣਗੇ।

0 Comments
0

You may also like