
Abhishek Bachchan News: ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਬੁੱਧਵਾਰ ਨੂੰ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਸੋ ਇਸ ਦੌਰਾਨ ਐਕਟਰ ਅਭਿਸ਼ੇਕ ਕੁਰਤਾ-ਪਜ਼ਾਮਾ ਅਤੇ ਹਾਫ ਕੋਟ 'ਚ ਨਜ਼ਰ ਆਏ। ਉਨ੍ਹਾਂ ਦੇ ਮੱਥੇ ਉੱਤੇ ਤਿਲਕ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਫ਼ਿਲਮ ਭੋਲਾ ਦੀ ਸ਼ੂਟਿੰਗ ਲਈ ਵਾਰਾਨਸੀ ਪਹੁੰਚ ਚੁੱਕੇ ਹਨ।
ਹੋਰ ਪੜ੍ਹੋ : ਫ਼ਿਲਮ 'ਸਰਕਸ' ਦੇ ਗੀਤ 'ਕਰੰਟ ਲਗਾ ਰੇ' ਦਾ ਟੀਜ਼ਰ ਹੋਇਆ ਰਿਲੀਜ਼, ਰਣਵੀਰ-ਦੀਪਿਕਾ ਦੀ ਕਿਊਟ ਕਮਿਸਟਰੀ ਦੇਖ ਕੇ ਪ੍ਰਸ਼ੰਸਕ ਹੋਏ ਖੁਸ਼

ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ਬੱਚਨ ਪ੍ਰਸ਼ੰਸਕਾਂ ਦੇ ਨਾਲ ਘਿਰੇ ਹੋਏ ਹਨ ਅਤੇ ਉਹ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਅਭਿਸ਼ੇਕ ਦੀ ਸੁਰੱਖਿਆ ਲਈ ਪੁਲਿਸ ਅਤੇ ਬਾਡੀਗਾਰਡ ਵੀ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਦੇ ਨਾਲ ਚੱਲ ਰਹੇ ਹਨ।

ਖਬਰਾਂ ਮੁਤਾਬਕ ਅਭਿਸ਼ੇਕ ਬੱਚਨ ਅਜੇ ਦੇਵਗਨ ਦੀ ਫ਼ਿਲਮ 'ਭੋਲਾ' ਲਈ ਵਾਰਾਨਸੀ ਆਏ ਹਨ। ਦੋਵਾਂ ਸਿਤਾਰਿਆਂ ਦੀ ਦੋਸਤੀ ਬਹੁਤ ਪੁਰਾਣੀ ਹੈ ਅਤੇ ਦੋਵਾਂ ਨੇ ਕਈ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਅਭਿਸ਼ੇਕ ਅਤੇ ਅਜੇ ਦੇਵਗਨ ਆਖਰੀ ਵਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਬੋਲ ਬੱਚਨ' 'ਚ ਨਜ਼ਰ ਆਏ ਸਨ।

ਦੱਸ ਦਈਏ 'ਭੋਲਾ' ਦੱਖਣ ਦੀ ਹਿੱਟ ਫ਼ਿਲਮ 'ਕੈਥੀ' ਦਾ ਹਿੰਦੀ ਰੀਮੇਕ ਹੈ। ਇਸ ਫ਼ਿਲਮ 'ਚ ਅਜੇ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਨੇ ਖੁਦ ਨਿਰਦੇਸ਼ਨ ਦੀ ਕਮਾਨ ਸੰਭਾਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ 'ਸ਼ਿਵਾਏ' ਅਤੇ 'ਰਨਵੇ 34' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਦ੍ਰਿਸ਼ਯਮ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ।