ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ‘ਚ ਅਭਿਸ਼ੇਕ ਬਨਾਉਣਗੇ ਖ਼ਾਸ ਰੈਸਿਪੀ

written by Shaminder | May 26, 2021

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਇਸ ਐਪੀਸੋਡ ‘ਚ ਇਸ ਵਾਰ ਹੁਸ਼ਿਆਰਪੁਰ ਦੇ ਅਭਿਸ਼ੇਕ ਬਨਾੳੇੁਣਗੇ ਖ਼ਾਸ ਤਰ੍ਹਾਂ ਦੀ ਡਿੱਸ਼ । ਜਿਸ ‘ਚ ਉਹ ਪੰਜਾਬੀ ਅਤੇ ਮਰਾਠੀ ਦਾ ਤੜਕਾ ਲਗਾਉਣਗੇ । ਅਭਿਸ਼ੇਕ ਕੁਲਚਾ ਅਤੇ ਸ਼੍ਰੀਖੰਡ ਬਨਾੳੇੁਣਗੇ, ਇਸ ਸ਼ੋਅ ਦਾ ਪ੍ਰਸਾਰਣ 28 ਮਈ, ਦਿਨ ਸ਼ੁੱਕਰਵਾਰ ਨੂੰ ਰਾਤ 8:30 ਵਜੇ ਕੀਤਾ ਜਾਵੇਗਾ।

PDSC

ਹੋਰ ਪੜ੍ਹੋ : ਕਿਸਾਨਾਂ ਦੇ ਸੱਦੇ ਤੇ ਬੱਬੂ ਮਾਨ ਨੇ ਫਹਿਰਾਇਆ ਕਾਲਾ ਝੰਡਾ, ਪੋਸਟ ਸਾਂਝੀ ਕਰਕੇ ਕਹੀ ਵੱਡੀ ਗੱਲ 

PDSC

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ । ਹਰਪਾਲ ਸਿੰਘ ਸੋਖੀ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਸਾਰੇ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖ ਰਹੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਅਭਿਸ਼ੇਕ ਆਪਣੀ ਇਸ ਖ਼ਾਸ ਰੈਸਿਪੀ ਦੇ ਨਾਲ ਜੱਜ ਸਾਹਿਬਾਨ ਦਾ ਦਿਲ ਜਿੱਤ
ਪਾਉਂਦੇ ਹਨ ਜਾਂ ਨਹੀਂ ।

ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਕਈ ਰਿਆਲਟੀ ਸ਼ੋਅਜ਼ ਚਲਾਏ ਜਾਂਦੇ ਹਨ ਅਤੇ ਪੀਟੀਸੀ ਪੰਜਾਬੀ ਲੋਕਾਂ ਲਈ ਇੱਕ ਅਜਿਹਾ ਮੰਚ ਸਾਬਿਤ ਹੋ ਰਿਹਾ ਹੈ ਜਿਸ ਦੇ ਜ਼ਰੀਏ ਲੋਕ ਆਪਣੀ ਪ੍ਰਤਿਭਾ ਦੁਨੀਆ ਦੇ ਕੋਨੇ ਕੋਨੇ ‘ਚ ਪਹੁੰਚਾਉਂਦੇ ਹਨ । ਤੁਸੀਂ ਵੀ ਮਨੋਰੰਜਨ ਦੀ ਦੁਨੀਆ ਅਤੇ ਨਵੀਂ ਨਵੀਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

 

0 Comments
0

You may also like