ਅਦਾਕਾਰ ਆਮਿਰ ਖ਼ਾਨ ਕਰਵਾਉਣ ਜਾ ਰਹੇ ਹਨ ਤੀਜਾ ਵਿਆਹ …!

written by Rupinder Kaler | November 20, 2021 02:59pm

ਆਮਿਰ ਖ਼ਾਨ (aamir khan) ਇੱਕ ਵਾਰ ਫਿਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਇਹ ਉਹਨਾਂ ਦਾ ਤੀਜਾ ਵਿਆਹ ਹੋਵੇਗੇ । ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਮਿਰ ਖ਼ਾਨ ਦਾ ਨਾਂਅ ਟ੍ਰੈਂਡ ਹੋ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਆਮਿਰ ਜਿਸ ਕੁੜੀ ਨਾਲ ਵਿਆਹ ਕਰਨ ਜਾ ਰਹੇ ਹਨ ਉਸ ਨੇ ਆਮਿਰ ਨਾਲ ਫਿਲਮ ਵਿੱਚ ਕੰਮ ਵੀ ਕੀਤਾ ਹੈ । ਆਮਿਰ ਆਪਣੀ ਅਗਲੀ ਫਿਲਮ ਲਾਲ ਸਿੰਘ ਚੱਢਾ ਦੇ ਰਿਲੀਜ਼ ਹੋਣ ਤੋਂ ਬਾਅਦ ਵਿਆਹ ਕਰ ਸਕਦੇ ਹਨ । ਦਰਅਸਲ ਆਮਿਰ ਖ਼ਾਨ (aamir khan) ਨਹੀਂ ਚਾਹੁੰਦੇ ਕਿ ਫਿਲਮ ਦੀ ਰਿਲੀਜ਼ ਦੌਰਾਨ ਕੋਈ ਵਿਵਾਦ ਹੋਵੇ। ਇਹੀ ਵਜ੍ਹਾ ਹੈ ਕਿ ਉਨ੍ਹਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।

Aamir Khan Pic Courtesy: Instagram

ਹੋਰ ਪੜ੍ਹੋ :

ਵਿਆਹ ਕਰਵਾਉਣ ਤੋਂ ਪਹਿਲਾਂ ਵਿੱਕੀ ਕੌਸ਼ਲ ਸੁਰਿੰਦਰ ਕੌਰ ਤੇ ਰਮੇਸ਼ ਰੰਗੀਲਾ ਦੇ ਗਾਣਿਆਂ ’ਤੇ ਖੂਬ ਪਾ ਰਹੇ ਹਨ ਭੰਗੜੇ

Aamir Khan’s Son Junaid To Make His Debut With YRF’s Film Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੀ ਸ਼ੁਰੂਆਤ 'ਚ ਆਮਿਰ ਖ਼ਾਨ (aamir khan) ਨੇ ਐਲਾਨ ਕੀਤਾ ਸੀ ਕਿ ਉਹ ਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਤਲਾਕ ਲੈ ਰਹੇ ਹਨ। ਕਿਰਨ ਖ਼ੁਦ ਇਕ ਫਿਲਮ ਨਿਰਮਾਤਾ ਹੈ ਤੇ ਆਮਿਰ ਦੀ ਦੂਸਰੀ ਪਤਨੀ ਹੈ । ਦੋਵਾਂ ਨੇ ਦਸੰਬਰ 2005 'ਚ ਵਿਆਹ ਰਚਾਇਆ ਸੀ। ਦੋਵਾਂ ਦਾ ਇਕ ਬੇਟਾ ਆਜ਼ਾਦ ਵੀ ਹੈ। ਉੱਥੇ ਹੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਆਮਿਰ ਖ਼ਾਨ ਦੇ ਦੋ ਬੱਚੇ ਹਨ ਈਰਾ ਤੇ ਜੁਨੈਦ । ਇਸ ਦੌਰਾਨ ਆਮਿਰ ਖਾਨ ਦਾ ਨਾਂ ਫਾਤਿਮਾ ਸਨਾ ਸ਼ੇਖ ਨਾਲ ਜੋੜਿਆ ਜਾ ਰਿਹਾ ਹੈ।

Spotted! Aamir Khan Shoots For ‘Laal Singh Chaddha’ In Delhi Pic Courtesy: Instagram

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਫੇਅਰ ਚੱਲ ਰਿਹਾ ਹੈ। ਫਾਤਿਮਾ ਸਨਾ ਸ਼ੇਖ ਉਹੀ ਹੈ ਜੋ 2016 ਦੀ ਫਿਲਮ 'ਦੰਗਲ' 'ਚ ਆਮਿਰ ਖਾਨ ਦੇ ਨਾਲ ਨਜ਼ਰ ਆਈ ਸੀ। ਸਨਾ ਨੇ ਇਸ ਫਿਲਮ 'ਚ ਆਮਿਰ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ। ਆਮਿਰ ਖਾਨ ਤੇ ਕਰੀਨਾ ਕਪੂਰ ਖਾਨ ਸਟਾਰਰ ਫਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 14 ਅਪ੍ਰੈਲ, 2022 ਯਾਨੀ ਵਿਸਾਖੀ 'ਤੇ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

You may also like