Advertisment

ਆਮਿਰ ਖ਼ਾਨ ਨੇ ਅਨੋਖੇ ਅੰਦਾਜ਼ 'ਚ ਆਪਣੀ ਕੋ-ਸਟਾਰ ਕਰੀਨਾ ਕਪੂਰ ਨੂੰ ਕੀਤਾ ਵੈਲੇਂਨਟਾਈਨ ਡੇ ਵਿੱਸ਼

author-image
By Shaminder
New Update
ਆਮਿਰ ਖ਼ਾਨ ਨੇ ਅਨੋਖੇ ਅੰਦਾਜ਼ 'ਚ ਆਪਣੀ ਕੋ-ਸਟਾਰ ਕਰੀਨਾ ਕਪੂਰ ਨੂੰ ਕੀਤਾ ਵੈਲੇਂਨਟਾਈਨ ਡੇ ਵਿੱਸ਼
Advertisment
ਬਾਲੀਵੁੱਡ ਅਦਾਕਾਰਾ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਜਲਦ ਹੀ ਆਪਣੀ ਫ਼ਿਲਮ 'ਲਾਲ ਸਿੰਘ ਚੱਡਾ' ਦੇ ਨਾਲ ਦਰਸ਼ਕਾਂ 'ਚ ਹਾਜ਼ਰ ਹੋਣਗੇ । ਪਰ ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਕਈ ਪੋਸਟਰ ਅਤੇ ਸ਼ੂਟਿੰਗ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ । ਅਦਾਕਾਰ ਆਮਿਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਰੀਨਾ ਕਪੂਰ ਦੇ ਨਾਲ ਆਪਣੀ ਫ਼ਿਲਮ ਲਾਲ ਸਿੰਘ ਚੱਡਾ ਦਾ ਪੋਸਟਰ ਸਾਂਝਾ ਕੀਤਾ ਹੈ । ਹੋਰ ਵੇਖੋ:ਆਮਿਰ ਖ਼ਾਨ ਬਨਾਉਣਗੇ ਹਰੀ ਸਿੰਘ ਨਲਵਾ ‘ਤੇ ਫ਼ਿਲਮ,ਪੜ੍ਹ ਰਹੇ ਨੇ ਸਿੱਖ ਇਤਿਹਾਸ https://www.instagram.com/p/B8iRP3AhLxt/ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਮਿਰ ਖ਼ਾਨ ਨੇ ਲਿਖਿਆ ਕਿ 'ਹੈਪੀ ਵੈਲੇਂਨਟਾਈਨ ਡੇ ਕਰੀਨਾ ਕਾਸ਼ ਮੈਂ ਹਰ ਫ਼ਿਲਮ 'ਚ ਤੁਹਾਡੇ ਨਾਲ ਰੋਮਾਂਸ ਕਰ ਸਕਦਾ…ਪਰ ਕੁਦਰਤੀ ਤੌਰ 'ਤੇ ਇਹ ਪਿਆਰ ਮੇਰੇ ਕੋਲ ਆ ਜਾਂਦਾ ਹੈ'। ਦੱਸ ਦਈਏ ਕਿ ਇਹ ਫ਼ਿਲਮ 'ਲਾਲ ਸਿੰਘ ਚੱਡਾ' ਦਾ ਪੋਸਟਰ ਹੈ । https://www.instagram.com/p/B4_nGQ3h3k-/ ਇਸ ਫ਼ਿਲਮ 'ਚ ਆਮਿਰ ਖ਼ਾਨ ਇੱਕ ਸਰਦਾਰ ਦੀ ਭੂਮਿਕਾ 'ਚ ਨਜ਼ਰ ਆਉਣਗੇ ਜਦੋਂਕਿ ਕਰੀਨਾ ਕਪੂਰ ਇੱਕ ਸਧਾਰਣ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ । ਇਸ ਤੋਂ ਪਹਿਲਾਂ ਆਮਿਰ ਖ਼ਾਨ ਦੀ ਸਰਦਾਰ ਵਾਲੀ ਲੁੱਕ ਕਾਫੀ ਵਾਇਰਲ ਹੋਈ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment