ਅਦਾਕਾਰ ਸੋਨੂੰ ਸੂਦ ’ਤੇ ਲੱਗੇ ਟੈਕਸ ਚੋਰੀ ਕਰਨ ਦੇ ਇਲਜ਼ਾਮ, ਆਮਦਨ ਕਰ ਵਿਭਾਗ ਨੇ ਦਿੱਤੀ ਜਾਣਕਾਰੀ

written by Rupinder Kaler | September 18, 2021

ਸੋਨੂੰ ਸੂਦ (sonu-sood) ਦੀਆਂ ਮੁਸੀਬਤਾਂ ਲਗਾਤਾਰ ਵੱਧ ਦੀਆ ਜਾ ਰਹੀਆ ਹਨ । ਕਰ ਵਿਭਾਗ ਦੀ ਕਾਰਵਾਈ ਤੋਂ ਬਾਅਦ ਵਿਭਾਗ ਵੱਲੋਂ ਇੱਕ ਵਿਆਨ ਜਾਰੀ ਕੀਤਾ ਗਿਆ ਹੈ । ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਦਾਕਾਰ ਸੋਨੂੰ ਸੂਦ (sonu-sood)  ਅਤੇ ਉਸ ਦੇ ਸਾਥੀਆਂ ਨੇ 20 ਕਰੋੜ ਰੁਪਏ ਤੋਂ ਵੱਧ ਦੇ ਟੈਕਸ ਦੀ ਚੋਰੀ ਕੀਤੀ ਹੈ।

Pic Courtesy: Instagram

ਹੋਰ ਪੜ੍ਹੋ :

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਡਿਨਰ ਡੇਟ ‘ਤੇ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

Sonu Sood

ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਕਿਹਾ ਕਿ ਬਾਲੀਵੁੱਡ ਅਭਿਨੇਤਾ ਅਤੇ ਉਸਦੇ (sonu-sood)  ਸਾਥੀਆਂ ਦੇ ਅਹਾਤੇ ਦੀ ਤਲਾਸ਼ੀ ਦੌਰਾਨ ਟੈਕਸ ਚੋਰੀ ਨਾਲ ਜੁੜੇ ਸਬੂਤ ਮਿਲੇ ਹਨ। ਆਈਟੀ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਸੋਨੂੰ ਸੂਦ ਨੇ 'ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ' ਦੀ ਉਲੰਘਣਾ ਕੀਤੀ ਹੈ ਅਤੇ ਭੀੜ ਫੰਡਿੰਗ ਪਲੇਟਫਾਰਮ ਦੀ ਵਰਤੋਂ ਕਰਦਿਆਂ ਵਿਦੇਸ਼ੀ ਦਾਨੀਆਂ ਤੋਂ 2.10 ਕਰੋੜ ਰੁਪਏ ਇਕੱਠੇ ਕੀਤੇ ਹਨ।

ਆਈਟੀ ਵਿਭਾਗ ਨੇ ਲਖਨਊ ਵਿੱਚ ਉਨ੍ਹਾਂ ਦੇ ਉਦਯੋਗਿਕ ਅਧਾਰਾਂ ਉੱਤੇ ਇੱਕ ਸਰਵੇਖਣ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ (sonu-sood)  ਦੇ ਮੁੰਬਈ ਸਥਿਤ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਮੁੰਬਈ, ਲਖਨਊ, ਕਾਨਪੁਰ, ਜੈਪੁਰ, ਦਿੱਲੀ, ਗੁਰੂਗ੍ਰਾਮ ਸਮੇਤ ਕੁੱਲ 28 ਅਹਾਤਿਆਂ 'ਤੇ ਲਗਾਤਾਰ ਤਿੰਨ ਦਿਨ ਛਾਪੇਮਾਰੀ ਕੀਤੀ ਗਈ।

0 Comments
0

You may also like