
ਅਜੇ ਦੇਵਗਨ Ajay Devgn ਅਤੇ ਕਾਜੋਲ Kajol ਦੇ ਵਿਆਹ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਦੱਸ ਦਈਏ ਦੋਵਾਂ ਦੇ ਸੁਭਾਅ ਇੱਕ ਦੂਜੇ ਤੋਂ ਬਹੁਤ ਵੱਖਰੇ ਹੋਣ ਦੇ ਬਾਵਜੂਦ, ਇਹ ਜੋੜਾ ਜਿਸ ਤਰ੍ਹਾਂ ਹਰ ਸਥਿਤੀ ਵਿੱਚ ਇੱਕ ਦੂਜੇ ਦੇ ਨਾਲ ਰਿਹਾ ਉਹ ਸੱਚਮੁੱਚ ਪ੍ਰੇਰਣਾਦਾਇਕ ਹੈ। ਇਹ ਸਿਤਾਰੇ ਨਾ ਸਿਰਫ ਆਪਣੇ ਕਰੀਅਰ 'ਚ ਚੋਟੀ 'ਤੇ ਰਹੇ, ਸਗੋਂ ਪਰਿਵਾਰਕ ਜੀਵਨ 'ਚ ਵੀ ਕਾਫੀ ਖੁਸ਼ ਨਜ਼ਰ ਆਏ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਦੋਵਾਂ ਵਿਚਾਲੇ ਪਿਆਰ, ਜੋ ਅੱਜ ਤੱਕ ਕਾਇਮ ਹੈ। ਸਗੋਂ ਜੇਕਰ ਇਹ ਕਿਹਾ ਜਾਵੇ ਕਿ ਇਹ ਸਮੇਂ ਦੇ ਨਾਲ ਹੀ ਵਧਿਆ ਹੈ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਇਸ ਪਿਆਰੇ ਜਿਹੇ ਵੀਡੀਓ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਨਿੱਕੀ ਬੱਚੀ ਦੇ ਨਾਲ ਖੇਡਦੇ ਆਏ ਨਜ਼ਰ, ਦੇਖੋ ਵੀਡੀਓ
ਅਜੇ ਦੇਵਗਨ ਨੇ ਆਪਣੀ ਪਤਨੀ ਨੂੰ ਵਿਸ਼ ਕਰਦੇ ਹੋਏ ਇੱਕ ਕਿਊਟ ਜਿਹੀ ਵੀਡੀਓ ਪਲਿੱਪ ਸ਼ੇਅਰ ਕੀਤੀ ਹੈ। ਇਹ ਕਲਿੱਪ ਦੋਵਾਂ ਦੇ ਕਿਸੇ ਇੰਟਰਵਿਊ ਦੀ ਹੈ। ਇਸ 'ਚ ਉਨ੍ਹਾਂ ਨੇ ਆਪਣੀ ਪਤਨੀ ਦੇ ਬਾਰੇ 'ਚ ਆਪਣੇ ਦਿਲ ਦੀ ਗੱਲ ਕਹੀ ਅਤੇ ਕਿਹਾ ਕਿ ਵਿਆਹ ਦੇ ਇੰਨੇ ਸਾਲ ਬਾਅਦ ਵੀ ਕਾਜੋਲ ਮੇਰੇ ਨਾਲ ਹੈ ਮੈਂ ਇਸ ਗੱਲ ਤੋਂ ਸਰਪ੍ਰਾਈਜ਼ ਹਾਂ। ਇਸ ਗੱਲ ਸੁਣਨ ਤੋਂ ਬਾਅਦ ਕਾਜੋਲ ਆਪਣੀ ਕਿਊਟ ਪ੍ਰਤੀਕਿਰਿਆ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕੈਪਸ਼ਨ ਚ ਲਿਖਿਆ ਹੈ- ‘1999 – ਪਿਆਰ ਤੋਂ ਹੋਣਾ ਹੀ ਥਾ... 2022 – ਪਿਆਰ ਤੋਂ ਹਮੇਸ਼ਾ ਹੈ! ਹੈਪੀ ਐਨੀਵਰਸਿਰੀ @kajol’ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ।
ਉੱਧਰ ਅਦਾਕਾਰਾ ਕਾਜੋਲ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਅਜੇ ਨੂੰ ਮੈਰਿਜ ਐਨੀਵਰਸਿਰੀ ਵਿਸ਼ ਕੀਤਾ ਹੈ ਅਤੇ ਨਾਲ ਹੀ ਇੱਕ ਕਿਊਟ ਜਿਹੀ ਤਸਵੀਰ ਵੀ ਪੋਸਟ ਕੀਤੀ ਹੈ। ਦੱਸ ਦਈਏ ਦੋਵਾਂ ਨੇ ਇਕੱਠੇ ਕਈ ਫ਼ਿਲਮਾਂ ਕੀਤੀਆਂ ਨੇ। ਅਜੇ ਦੇਵਗਨ ਅਤੇ ਕਾਜੋਲ ਨੇ 24 ਫਰਵਰੀ 1999 ‘ਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸੀ। ਦੋਵੇਂ ਹੈਪਲੀ ਦੋ ਬੱਚਿਆਂ ਦੇ ਮਾਪੇ ਨੇ।
View this post on Instagram
View this post on Instagram