ਬੇਅਰ ਗ੍ਰਿਲਸ ਦੇ ਨਾਲ ਖਤਰਨਾਕ ਐਡਵੇਂਚਰ ਕਰਦੇ ਨਜ਼ਰ ਆਏ ਅਕਸ਼ੇ ਕੁਮਾਰ

Written by  Shaminder   |  August 31st 2020 01:51 PM  |  Updated: August 31st 2020 01:51 PM

ਬੇਅਰ ਗ੍ਰਿਲਸ ਦੇ ਨਾਲ ਖਤਰਨਾਕ ਐਡਵੇਂਚਰ ਕਰਦੇ ਨਜ਼ਰ ਆਏ ਅਕਸ਼ੇ ਕੁਮਾਰ

ਅਕਸ਼ੇ ਕੁਮਾਰ ਨੂੰ ਬਾਲੀਵੁੱਡ ‘ਚ ਖਤਰਿਆਂ ਦੇ ਖਿਲਾੜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ।ਕਿਉਂਕਿ ਕਈ ਫ਼ਿਲਮਾਂ ‘ਚ ਸਟੰਟ ਉਹ ਖੁਦ ਵੀ ਕਰਦੇ ਦਿਖਾਈ ਦਿੰਦੇ ਹਨ। ਹੁਣ ਅਕਸ਼ੇ ਕੁਮਾਰ ਬੇਅਰ ਗ੍ਰਿਲਸ ਦੇ ਨਾਲ ਜੰਗਲ ‘ਚ ਐਡਵੇਂਚਰ ਕਰਦੇ ਹੋਏ ਵਿਖਾਈ ਦੇ ਰਹੇ ਹਨ । ਇਹ ਪਹਿਲਾਂ ਮੌਕਾ ਹੈ ਕਿ ਜਦੋਂ ਬਾਲੀਵੁੱਡ ਦਾ ਕੋਈ ਸਟਾਰ ਇਸ ਕੌਮਾਂਤਰੀ ਸ਼ੋਅ ਦਾ ਹਿੱਸਾ ਬਣਿਆ ਹੈ । ਅਕਸ਼ੇ ਨੇ ਇਸ ਦੌਰਾਨ ਕਈ ਖ਼ਤਰਨਾਕ ਸਟੰਟ ਵੀ ਕੀਤੇ ।

https://www.instagram.com/p/CEir_CenM4h/

ਅਦਾਕਾਰ ਨੇ ਇਸ ਸ਼ੋਅ ਦਾ ਇੱਕ ਪ੍ਰੋਮੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਮੈਨੂੰ ਪਤਾ ਸੀ ਕਿ ਬੇਅਰ ਗ੍ਰਿਲਸ ਦੇ ਨਾਲ ਵਾਈਲਡ ਹੋਣ ਤੋਂ ਪਹਿਲਾਂ ਕਰੜੀਆਂ ਚੁਣੌਤੀਆਂ ਹੋਣਗੀਆਂ ।ਪਰ ਬੇਅਰ ਗ੍ਰਿਲਸ ਨੇ ਮੈਨੂੰ ਹਾਥੀ ਪੌਪ ਚਾਹ ਦੇ ਨਾਲ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ, ਕੀ ਦਿਨ ਸੀ’।

https://www.instagram.com/p/CEI8E94HYya/

ਇਸ ਪ੍ਰੋਮੋ ਦੀ ਸ਼ੁਰੂਆਤ ਇੱਕ ਸੰਘਣੇ ਜੰਗਲ ਦੇ ਨਾਲ ਹੁੰਦੀ ਹੈ , ਅਕਸ਼ੇ ਕੁਮਾਰ ਇੱਕ ਹੈਲੀਕਾਪਟਰ ‘ਤੇ ਖੜੇ ਵਿਖਾਈ ਦਿੰਦੇ ਹਨ, ਇਸ ਤੋਂ ਬਾਅਦ ਉਹ ਇੱਕ ਨਦੀ ‘ਚ ਤੈਰਦੇ ਹੋਏ ਨਜ਼ਰ ਆਉਂਦੇ ਹਨ । ਅਕਸ਼ੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CCSYsLYHIxx/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network