ਅਦਾਕਾਰ ਅਕਸ਼ੇ ਕੁਮਾਰ ਦੀ ਮਾਂ ਦੀ ਹਾਲਤ ਨਾਜ਼ੁਕ, ਆਈਸੀਯੂ ਵਿੱਚ ਕਰਵਾਇਆ ਗਿਆ ਭਰਤੀ

written by Rupinder Kaler | September 07, 2021

ਅਦਾਕਾਰ ਅਕਸ਼ੇ ਕੁਮਾਰ (Akshay Kumar) ਦੀ ਮਾਂ ਦੀ ਸਿਹਤ ਵਿਗੜ ਗਈ ਹੈ । ਇਸ ਸਭ ਦੇ ਚਲਦੇ ਅਕਸ਼ੇ ਕੁਮਾਰ ਦੀ ਮਾਂ ਅਰੁਣਾ ਭਾਟੀਆ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ। ਅਕਸ਼ੇ ਕੁਮਾਰ (Akshay Kumar) ਆਪਣੀ ਮਾਂ ਦੀ ਦੇਖਭਾਲ ਲਈ ਬ੍ਰਿਟੇਨ ਤੋਂ ਸ਼ੂਟਿੰਗ ਛੱਡ ਕੇ ਮੁੰਬਈ ਵਾਪਸ ਆ ਗਏ ਹਨ ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ’ਤੇ ਅੱਜ ਰਾਤ ਤੋਂ ਦੇਖੋ ‘ਅਸਲ ਜ਼ਿੰਦਗੀ ਦੀਆਂ ਅਸਲ ਕਹਾਣੀਆਂ’

Pic Courtesy: Instagram

ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਅਕਸ਼ੇ ਕੁਮਾਰ (Akshay Kumar) ਦੀ ਮਾਂ ਕੁਝ ਦਿਨਾਂ ਤੋਂ ਬਿਮਾਰ ਸੀ ਅਤੇ ਉਸਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਅਕਸ਼ੇ (Akshay Kumar) ਨੂੰ ਆਪਣੀ ਮਾਂ ਨਾਲ ਬਹੁਤ ਪਿਆਰ ਹੈ ਅਤੇ ਅਜਿਹੀ ਸਥਿਤੀ ਵਿੱਚ ਉਹ ਆਪਣੀ ਮਾਂ ਤੋਂ ਦੂਰ ਨਹੀਂ ਰਹਿ ਸਕਦੇ ਸਨ, ਇਸ ਲਈ ਉਨ੍ਹਾਂ ਨੇ ਤੁਰੰਤ ਭਾਰਤ ਪਰਤਣ ਦਾ ਫੈਸਲਾ ਕੀਤਾ।

 

View this post on Instagram

 

A post shared by Bollywood Pap (@bollywoodpap)

ਅਕਸ਼ੇ ਕੁਮਾਰ (Akshay Kumar) ਦੀ ਮਾਂ ਦੀ ਹਾਲਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਪਸਟਾਂ ਵੀ ਵਾਇਰਲ ਹੋ ਰਹੀਆਂ ਹਨ । ਅਕਸ਼ੇ ਦੇ ਪ੍ਰਸ਼ੰਸਕ ਉਹਨਾਂ ਦੀ ਮਾਂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ । ਫਿਲਹਾਲ ਅਕਸ਼ੇ ਕੁਮਾਰ ਨੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਤੇ ਨਾਂ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੋਈ ਪੋਸਟ ਸਾਂਝੀ ਕੀਤੀ ਹੈ ।

0 Comments
0

You may also like