ਅਦਾਕਾਰ ਅੰਮ੍ਰਿਤਪਾਲ ਸਿੰਘ ਦੇ ਦਿਲ ਦਾ ਹੋਇਆ ਅਪਰੇਸ਼ਨ, ਤਸਵੀਰਾਂ ਸਾਂਝੀਆਂ ਕਰਕੇ ਦੱਸਿਆ ਪ੍ਰਸ਼ੰਸਕਾਂ ਨੂੰ ਹਾਲ

written by Rupinder Kaler | October 09, 2021 05:14pm

ਕਈ ਪੰਜਾਬੀ ਫ਼ਿਲਮਾਂ ਤੇ ਗਾਣਿਆਂ ਵਿੱਚ ਨਜ਼ਰ ਆ ਚੁੱਕੇ ਅਦਾਕਾਰ ਅੰਮ੍ਰਿਤਪਾਲ ਸਿੰਘ (Amritpal Singh) ਦੀ ਹਾਲ ਹੀ ਵਿੱਚ ਦਿਲ ਦੀ ਸਰਜਰੀ (Heart Surgery) ਹੋਈ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਅੰਮ੍ਰਿਤਪਾਲ ਸਿੰਘ (Amritpal Singh) ਨੇ ਆਪਣੇ ਦਿਲ ਵਿੱਚ ਇੱਕ ਸਟੰਟ ਪੁਆਇਆ ਹੈ ।

Pic Courtesy: facebook

ਹੋਰ ਪੜ੍ਹੋ :

ਪੀਟੀਸੀ ਪੰਜਾਬੀ ’ਤੇ ਥੋੜੀ ਦੇਰ ’ਚ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ

Pic Courtesy: facebook

ਇਹ ਬਹੁਤ ਹੀ ਨਾਜੁਕ ਅਪਰੇਸ਼ਨ ਹੁੰਦਾ ਹੈ ।ਇਸ ਅਪਰੇਸ਼ਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ।ਇਸ ਸਭ ਦੇ ਚਲਦੇ ਅੰਮ੍ਰਿਤਪਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Pic Courtesy: facebook

ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ “ ਦਿਲ ਦੀ ਸਰਜਰੀ ਤੋਂ ਬਾਅਦ, ਮੈਂ ਹੁਣ ਠੀਕ ਹਾਂ ਅਤੇ ਘਰ ਵਾਪਸ ਆ ਗਿਆ ਧੰਨਵਾਦ ਵਾਹਿਗੁਰੂ ਜੀ, ਸਾਰੇ ਦੋਸਤ, ਸ਼ੁਭਚਿੰਤਕ ਅਤੇ ਹਰ ਕੋਈ ਜੋ ਮੇਰੇ ਲਈ ਪ੍ਰਾਰਥਨਾ ਕਰਦਾ ਰਿਹਾ ” ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਕਈ ਪੰਜਾਬੀ ਫ਼ਿਲਮਾਂ ਤੇ ਵੈੱਬ ਸੀਰੀਜ਼ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ । ਉਹਨਾਂ ਦੇ ਕੰਮ ਨੂੰ ਲੋਕ ਬਹੁਤ ਪਸੰਦ ਕਰਦੇ ਹਨ ।

You may also like