ਐਮੀ ਵਿਰਕ ਨੇ ਮਾਤਾ ਪਿਤਾ ਦੀ ਵੀਡੀਓ ਕੀਤੀ ਸਾਂਝੀ,ਇਸ ਅੰਦਾਜ਼ 'ਚ ਨਜ਼ਰ ਆਏ ਮਾਪੇ

Written by  Shaminder   |  January 24th 2020 04:16 PM  |  Updated: January 24th 2020 04:16 PM

ਐਮੀ ਵਿਰਕ ਨੇ ਮਾਤਾ ਪਿਤਾ ਦੀ ਵੀਡੀਓ ਕੀਤੀ ਸਾਂਝੀ,ਇਸ ਅੰਦਾਜ਼ 'ਚ ਨਜ਼ਰ ਆਏ ਮਾਪੇ

ਐਮੀ ਵਿਰਕ ਨੇ ਆਪਣੇ ਮਾਤਾ ਪਿਤਾ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਬੇਬੇ ਬਾਪੂ'। ਐਮੀ ਵਿਰਕ ਆਪਣੇ ਮਾਪਿਆਂ ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਨੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਇੱਕ ਲਗਜ਼ਰੀ ਗੱਡੀ ਵੀ ਉਨ੍ਹਾਂ ਨੂੰ ਗਿਫ਼ਟ ਕੀਤੀ ਸੀ ।

ਹੋਰ ਵੇਖੋ :ਐਮੀ ਵਿਰਕ ਦੀ ‘ਸੁਫ਼ਨਾ’ ਫ਼ਿਲਮ ਦਾ ਟਰੇਲਰ ਇਸ ਦਿਨ ਹੋਵੇਗਾ ਰਿਲੀਜ਼

https://www.instagram.com/p/B7sjH4Cj38A/

ਐਮੀ ਵਿਰਕ ਪੰਜਾਬੀ ਇੰਡਸਟਰੀ 'ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਨਜ਼ਰ ਆ ਰਹੇ ਨੇ । ਹੁਣ ਉਹ ਫ਼ਿਲਮ ਸੁਫ਼ਨਾ 'ਚ ਨਜ਼ਰ ਆਉਣਗੇ ।ਜੋ ਕਿ 14ਫਰਵਰੀ ਯਾਨੀ ਕਿ ਵੈਲੇਨਟਾਈਨ ਡੇ ਦੇ ਮੌਕੇ 'ਤੇ ਰਿਲੀਜ਼ ਹੋਵੇਗੀ ।

https://www.instagram.com/p/B7lbb5EDfjy/

ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਕਾਮਯਾਬ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ਜਿਸ 'ਚ ਲੌਂਗ ਲਾਚੀ,ਕਿਸਮਤ,ਮੁਕਲਾਵਾ,ਨਿੱਕਾ ਜ਼ੈਲਦਾਰ ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਹੈ ਜਿਸ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network