ਲਾਕ ਡਾਊਨ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਫੈਨਸ ਨੂੰ ਸਿਖਾ ਰਹੇ ਨੇ ਨਵੀਆਂ- ਨਵੀਆਂ ਰੈਸਿਪੀ

Written by  Shaminder   |  April 09th 2020 01:53 PM  |  Updated: April 09th 2020 01:53 PM

ਲਾਕ ਡਾਊਨ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਫੈਨਸ ਨੂੰ ਸਿਖਾ ਰਹੇ ਨੇ ਨਵੀਆਂ- ਨਵੀਆਂ ਰੈਸਿਪੀ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਅਕਸਰ ਆਪਣੇ ਫੇਸਬੁੱਕ ਪੇਜ, ਇੰਸਟਾਗ੍ਰਾਮ ਅਤੇ ਸਨੈਪਚੈਟ ‘ਤੇ ਆਪਣੀਆਂ ਸਟੋਰੀਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਹ ਲਾਕਡਾਊਨ ‘ਚ ਨਵੀਆਂ ਨਵੀਆਂ ਰੈਸਿਪੀਸ ਬਨਾਉਣਾ ਸਿੱਖ ਰਹੇ ਹਨ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁਕਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

https://twitter.com/diljitdosanjh/status/1247526402049466368

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਆਪਣੇ ਫੈਨਸ ਪਾਲਕ ਪਨੀਰ ਦੋ ਪਿਆਜ਼ਾ ਬਣਾ ਕੇ ਦਿਖਾਇਆ ਹੈ ਅਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ।ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਨੇ ਇੱਕ ਪਲੇਟ ‘ਚ ਉਨ੍ਹਾਂ ਨੇ ਇੱਕ ਪਾਲਕ ਦਾ ਪੱਤਾ ਰੱਖਿਆ ਹੈ ਅਤੇ ਉਸ ਦੇ ਨਾਲ ਪਨੀਰ ਦੇ ਨਾਲ ਦੋ ਪਿਆਜ਼ ਰੱਖ ਦਿੱਤੇ ਹਨ ।

https://twitter.com/diljitdosanjh/status/1247855701856120835

ਦਿਲਜੀਤ ਦੋਸਾਂਝ ਦਾ ਇਹ ਮਜ਼ਾਕੀਆ ਅੰਦਾਜ਼ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖੂਬ ਭਾ ਰਿਹਾ ਹੈ ।ਇਸ ਤੋਂ ਬਾਅਦ ਹਰ ਕੋਈ ਦਿਲਜੀਤ ਦੋਸਾਂਝ ਨੂੰ ਕੁਕਿੰਗ ਅਤੇ ਨਵੀਆਂ-ਨਵੀਆਂ ਰੈਸਿਪੀ ਸਿਖਾਉਂਦਾ ਨਜ਼ਰ ਆਇਆ । ਫੈਨਸ ਨੇ ਆਪੋ ਆਪਣੀ ਡਿੱਸ਼ ਦਿਲਜੀਤ ਦੇ ਨਾਲ ਸਾਂਝੀ ਕੀਤੀ ਹੈ ।

https://www.instagram.com/p/B9Lr8LPlS4s/

ਜਿੱਥੇ ਸੈਲੀਬ੍ਰੇਟੀਜ਼ ਲਾਕ ਡਾਊਨ ਦੇ ਦੌਰਾਨ ਆਪਣੇ ਪਰਿਵਾਰਾਂ ਨਾਲ ਸਮਾਂ ਬਤੀਤ ਕਰ ਰਹੇ ਹਨ । ਉੱਥੇ ਹੀ ਦਿਲਜੀਤ ਦੋਸਾਂਝ ਵੀ ਆਪਣੇ ਫੈਨਸ ਨਾਲ ਇਸ ਤਰ੍ਹਾਂ ਦੀਆਂ ਕਲੋਲਾਂ ਕਰਦੇ ਹੀ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network