ਗਿੱਪੀ ਗਰੇਵਾਲ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

Written by  Shaminder   |  February 16th 2019 10:40 AM  |  Updated: February 16th 2019 11:29 AM

ਗਿੱਪੀ ਗਰੇਵਾਲ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

ਮਾਪਿਆਂ ਬਿਨਾਂ ਬੱਚਿਆਂ ਦਾ ਜੀਵਨ ਅਧੂਰਾ ਹੈ ।ਮਾਤਾ ਪਿਤਾ ਦੇ ਜ਼ਰੀਏ ਇੱਕ ਬੱਚਾ ਦੁਨੀਆ 'ਚ ਆਉਂਦਾ ਹੈ ।ਮਾਂ ਜਿੱਥੇ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਆਪਣੇ ਜਿਗਰ ਦਾ ਇੱਕ ਟੁਕੜਾ ਬਾਹਰ ਕੱਢ ਕੇ ਰੱਖ ਦਿੰਦੀ ਹੈ ਅਤੇ ਪਿਤਾ ਬੱਚੇ ਨੂੰ ਉਂਗਲੀ ਫੜ ਕੇ ਚੱਲਣਾ ਹੀ ਨਹੀਂ ਸਿਖਾਉਂਦਾ, ਬਲਕਿ ਜ਼ਿੰਦਗੀ ਦਾ ਹਰ ਸੁੱਖ ਆਪਣੇ ਬੱਚੇ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ ।

ਹੋਰ ਵੇਖੋ :ਗੁਰੂ ਰੰਧਾਵਾ ਨੇ ਕਾਇਮ ਕੀਤੇ ਹਨ ਕੁਝ ਰਿਕਾਰਡ, ਜਾਣੋਂ ਗੁਰੂ ਰੰਧਾਵਾ ਦੀਆਂ ਕੁਝ ਅਣਸੁਣੀਆਂ ਗੱਲਾਂ

https://www.instagram.com/p/Bt7L3X6HNdA/

ਪਰ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਛੱਡ ਕੇ ਚਲੇ ਜਾਂਦੇ ਨੇ ਮਾਪਿਆਂ ਦੀ ਅਹਿਮੀਅਤ ਉਨ੍ਹਾਂ ਨੂੰ ਹੀ ਪਤਾ ਹੁੰਦਾ ਹੈ । ਗਿੱਪੀ ਗਰੇਵਾਲ ਦੇ ਪਿਤਾ ਵੀ ਇਸ ਦੁਨੀਆ 'ਚ ਨਹੀਂ ਹਨ । ਉਨ੍ਹਾਂ ਦੇ ਪਿਤਾ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਲੰਬਾ ਅਰਸਾ ਹੋ ਚੁੱਕਿਆ ਹੈ । ਆਪਣੇ ਪਿਤਾ ਦੇ ਵਿਛੋੜੇ ਨੂੰ ਗਿੱਪੀ ਗਰੇਵਾਲ ਅੱਜ ਵੀ ਭੁੱਲ ਨਹੀਂ ਸਕੇ ਅੱਜ ਉਨ੍ਹਾਂ ਦਾ ਸਵਰਗਵਾਸ ਹੋਇਆਂ ਪੰਦਰਾਂ ਸਾਲ ਹੋ ਚੁੱਕੇ ਨੇ ।

gippy-grewal gippy-grewal

ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਗਿੱਪੀ ਗਰੇਵਾਲ ਨੇ ਬਹੁਤ ਹੀ ਭਾਵੁਕ ਜਿਹਾ ਸੰਦੇਸ਼ ਲਿਖਿਆ ਹੈ । ਉਨ੍ਹਾਂ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ ਅਤੇ ਲਿਖਿਆ  “Dad, wherever you are, you are gone but you will never be forgotten.” ..Love you dad ... ? 15 saal ho gaye ajj?Miss you dad...ਗਿੱਪੀ ਗਰੇਵਾਲ ਅੱਜ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ । ਅੱਜ ਉਨ੍ਹਾਂ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ । ਪਰ ਆਪਣੇ ਪਿਤਾ ਦੀ ਕਮੀ ਨੂੰ ਉਹ ਅੱਜ ਵੀ ਮਹਿਸੂਸ ਕਰਦੇ ਨੇ ਅਤੇ ਉਨ੍ਹਾਂ ਤੋਂ ਬਗੈਰ ਅੱਜ ਵੀ ਉਹ ਆਪਣੇ ਆਪ ਨੂੰ ਸਭ ਕੁਝ ਹੋਣ ਦੇ ਬਾਵਜੂਦ ਵੀ ਇੱਕਲਾ ਮਹਿਸੂਸ ਕਰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network