ਅਦਾਕਾਰ ਅਨਿਰੁਧ ਦਵੇ ਦੀ ਸਿਹਤ ‘ਚ ਹੋਇਆ ਸੁਧਾਰ, ਅਦਾਕਾਰ ਨੇ ਸਾਂਝੀ ਕੀਤੀ ਪੋਸਟ

written by Shaminder | May 21, 2021

ਅਦਾਕਾਰ ਅਨਿਰੁਧ ਦਵੇ ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਨਾਲ ਜੂਝ ਰਿਹਾ ਹੈ । ਉਸ ਨੇ ਆਪਣੇ ਪ੍ਰਸ਼ੰਸਕਾਂ ਅਤੇ ਆਪਣੇ ਸ਼ੁਭਚਿੰਤਕਾਂ ਦੇ ਲਈ ਇੱਕ ਸੁਨੇਹਾ ਭੇਜ ਕੇ ਸਭ ਦਾ ਧੰਨਵਾਦ ਕੀਤਾ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ । aniruddh ਹੋਰ ਪੜ੍ਹੋ :  ਭਾਰਤੀ ਸਿੰਘ ਨੇ ਕੀਤਾ ਖੁਲਾਸਾ, ਕਰੀਅਰ ਦੀ ਸ਼ੁਰੂਆਤ ‘ਚ ਹੀ ਪੈਦਾ ਹੋ ਗਈ ਸੀ ਧੀ 

aniruddh with wife Image From aniruddh Dave's Instagram
ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਪਿਆਰੇ ਦੋਸਤੋ ਸ਼ੁਕਰੀਆ ! ਸਿਰਫ਼ ਛੋਟਾ ਜਿਹਾ ਸ਼ਬਦ ਲੱਗ ਰਿਹਾ ਹੈ । ਮੈਂ ਪਿਛਲੇ 22ਦਿਨਾਂ ਤੋਂ ਹਸਪਤਾਲ ਦੇ ਬਿਸਤਰੇ ‘ਤੇ ਆਪ ਸਭ ਦਾ ਪਿਆਰ, ਦੁਲਾਰ, ਦੁਆ, ਅਰਦਾਸ ਅਤੇ ਆਸ਼ੀਰਵਾਦ ਅਤੇ ਪ੍ਰਾਰਥਨਾ ਨੂੰ ਮਹਿਸੂਸ ਕਰ ਪਾ ਰਿਹਾ ਹਾਂ। ਲਗਾਤਾਰ ਆਕਸੀਜਨ ਸੁਪੋਟ ‘ਤੇ ਹਾਂ ।
Aniruddh Image From aniruddh Dave's Instagram
ਪਰ ਮੈਨੂੰ ਜੋ ਹਿੰਮਤ ਤੁਹਾਡੇ ਸਭ ਤੋਂ ਮਿਲੀ ਹੈ, ਅਰੇ ਬੜੀ ਉਧਾਰੀ ਕਰ ਦਿੱਤੀ ਯਾਰ…14 ਦਿਨ ਦੇ ਬਾਅਦ ਆਈਸੀਯੂ ਦੇ ਬਾਹਰ ਹੁਣ ਥੋੜਾ ਬਿਹਤਰ ਹਾਂ । 84% ਇਨਫੈਕਸ਼ਨ ਹੋਇਆ ਹੈ ਸਮਾਂ ਲੱਗੇਗਾ।
 
View this post on Instagram
 

A post shared by ANIRUDH V DAVE (@aniruddh_dave)

ਕੋਈ ਜਲਦੀ ਨਹੀਂ ਹੈ ਪਰ ਆਪਣੇ ਸਾਹ ਲੈਣੇ ਹਨ ।ਜਲਦੀ ਮੁਲਾਕਾਤ ਹੋਵੇਗੀ, ਇਮੋਸ਼ਨਲ ਹੋਣ ਨਾਲ ਮੇਰਾ ਹੌਸਲਾ ਡੋਲ ਜਾਂਦਾ ਹੈ । ਮੈਂ ਜਾਣਦਾ ਹਾਂ ਜਲਦੀ ਸਭ ਠੀਕ ਹੋਵੇਗਾ। ਪ੍ਰਾਰਥਨਾ ਕਰਦੇ ਰਹੋ ਲਵ ਯੂ’। ਅਨਿਰੁਧ ਦੀ ਇਹ ਪੋਸਟ ਉਨ੍ਹਾਂ ਦੀ ਪਤਨੀ ਸ਼ੁਭੀ ਆਹੁਜਾ ਨੇ ਵੀ ਸਾਂਝੀ ਕੀਤੀ ਹੈ ।

0 Comments
0

You may also like