Advertisment

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਪ੍ਰਸ਼ੰਸਕ ਨਾਲ ਹੋਈ ਬਦਤਮੀਜ਼ੀ ਲਈ ਚੁੱਕਿਆ ਇਹ ਕਦਮ, ਵੀਡੀਓ ਹੋ ਰਿਹਾ ਵਾਇਰਲ

author-image
By Shaminder
New Update
ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੇ ਪ੍ਰਸ਼ੰਸਕ ਨਾਲ ਹੋਈ ਬਦਤਮੀਜ਼ੀ ਲਈ ਚੁੱਕਿਆ ਇਹ ਕਦਮ, ਵੀਡੀਓ ਹੋ ਰਿਹਾ ਵਾਇਰਲ
Advertisment
ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਪੁਰਾਣਾ ਹੈ ਅਤੇ ਇਸ ਵੀਡੀਓ ‘ਚ ਉਨ੍ਹਾਂ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਦੇ ਨਾਲ ਸੈਲਫੀ ਲਈ ਉਨ੍ਹਾਂ ਦੇ ਕੋਲ ਆਉਂਦਾ ਹੈ । ਪਰ ਉੱਥੇ ਮੌਜੂਦ ਕੈਮਰਾ ਮੈਨ ਉਸ ਪ੍ਰਸ਼ੰਸਕ ਨੂੰ ਉੱਥੋਂ ਹਟਣ ਲਈ ਧਮਕਾਉਂਦੇ ਹਨ । https://www.instagram.com/p/CCz7Q3RB-pV/?utm_source=ig_web_copy_link ਜਿਸ ਤੋਂ ਬਾਅਦ ਉਹ ਪ੍ਰਸ਼ੰਸਕ ਘਬਰਾ ਕੇ ਪਿੱਛੇ ਹਟ ਜਾਂਦਾ ਹੈ, ਪਰ ਇਹ ਸਭ ਵੇਖ ਕੇ ਅਰਜੁਨ ਕਪੂਰ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਹੈ ਅਤੇ ਉਹ ਕੈਮਰਾ ਮੈਨ ਤੋਂ ਤਸਵੀਰ ਖਿਚਵਾਉਣ ਤੋਂ ਮਨਾ ਕਰ ਦਿੰਦੇ ਹਨ ਅਤੇ ਪੁੱਛਦੇ ਹਨ ਕਿ ਕੌਣ ਚੀਕਿਆ ਹੈ।ਉਹ ਆਪਣੇ ਪ੍ਰਸ਼ੰਸਕ ਦੇ ਨਾਲ ਹੋਈ ਬਦਸਲੂਕੀ ‘ਤੇ ਏਨਾਂ ਜ਼ਿਆਦਾ ਨਰਾਜ਼ ਹੋ ਜਾਂਦੇ ਹਨ ਕਿ ਕੈਮਰਾ ਮੈਨ ਨੂੰ ਪੋਜ਼ ਦੇਣ ਤੋਂ ਇਨਕਾਰ ਕਰ ਦਿੰਦੇ ਹਨ । https://www.instagram.com/p/CCvkLMgJkfP/ ਜਿਸ ਤੋਂ ਬਾਅਦ ਕੈਮਰਾ-ਮੈਨ ਦੀ ਬੋਲਤੀ ਬੰਦ ਹੋ ਜਾਂਦੀ ਹੈ। ਅਰਜੁਨ ਕਪੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਅਦਾਕਾਰ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਤੇ ਲਗਾਤਾਰ ਸ਼ੇਅਰ ਕਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment