ਆਯੁਸ਼ਮਾਨ ਖੁਰਾਣਾ ਦੀ ਇਸ ਫ਼ਿਲਮ ਕਰਕੇ ਵਿਆਹੁਤਾ ਜ਼ਿੰਦਗੀ 'ਚ ਆਇਆ ਸੀ ਤੂਫ਼ਾਨ,ਤਲਾਕ ਤੱਕ ਪਹੁੰਚ ਗਈ ਸੀ ਗੱਲ 

written by Shaminder | May 18, 2019

ਬਾਲੀਵੁੱਡ 'ਚ ਰਿਸ਼ਤੇ ਟੁੱਟਣ ਦੀਆਂ ਕਹਾਣੀਆਂ ਆਮ ਗੱਲ ਹੋ ਚੁੱਕੀ ਹੈ । ਪਰ ਕੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਦੇ ਕਿਸੇ ਦਾ ਪ੍ਰੋਫੈਸ਼ਨ ਵੀ ਕਿਸੇ ਅਦਾਕਾਰ ਲਈ ਉਸ ਦੀ ਤਲਾਕ ਦੀ ਵਜ੍ਹਾ ਬਣ ਸਕਦਾ ਹੈ ।
[embed]https://www.instagram.com/p/BwoHh7IBXgf/[/embed]
ਪਰ ਆਯੁਸ਼ਮਾਨ ਖੁਰਾਣਾ ਨਾਲ ਇਹ ਹੋਇਆ ।ਕੈਂਸਰ ਨਾਲ ਲੜਾਈ ਜਿੱਤਣ ਵਾਲੀ ਉਨ੍ਹਾਂ ਦੀ ਪਤਨੀ ਨੇ ਦੱਸਿਆ ਹੈ ਕਿ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ । ਤਾਹਿਰਾ ਕਸ਼ਅੱਪ ਵੱਲੋਂ ਹਾਲ ਹੀ 'ਚ ਦਿੱਤੀ ਗਈ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਗਿਆ ਕਿ "ਆਯੁਸ਼ਮਾਨ ਖੁਰਾਣਾ ਨੇ ਵਿੱਕੀ ਡੋਨਰ 'ਚ ਕਿੱਸ ਸੀਨ ਦਿੱਤੇ ਸਨ ।
[embed]https://www.instagram.com/p/Bv50xP8Bw1R/[/embed]
ਜਿਸ ਨੂੰ ਵੇਖ ਕੇ ਉਹ ਬਹੁਤ ਨਰਾਜ਼ ਹੋਈ ਸੀ ਅਤੇ ਕਈ ਵਾਰ ਉਸ ਦੇ ਮਨ 'ਚ ਆਯੁਸ਼ਮਾਨ ਨਾਲ ਰਿਸ਼ਤਾ ਤੋੜਨ ਦਾ ਖ਼ਿਆਲ ਵੀ ਆਇਆ । ਉਸ ਸਮੇਂ ਅਸੀਂ ਦੋਵੇਂ ਬਹੁਤ ਹੀ ਯੰਗ ਸੀ ਅਤੇ ਮੇਰੇ ਕੋਲ ਉਸ ਨੂੰ ਸਮਝਣ ਦੀ ਹਿੰਮਤ ਨਹੀਂ ਸੀ"।

0 Comments
0

You may also like