ਪੰਜਾਬੀ ਵਿਆਹਾਂ ‘ਚ ਗਾਹ ਪਾਉਣ ਵਾਲੇ ਜੀਜੇ ਤੇ ਫੁੱਫੜ ਦੇ ਰਿਸ਼ਤੇ ਨੂੰ ਬਿਆਨ ਕਰਦੇ ਐਕਟਰ ਬਿੰਨੂ ਢਿੱਲੋਂ ਨੇ ਗੁਰਨਾਮ ਭੁੱਲਰ ਦੇ ਨਾਲ ਸ਼ੇਅਰ ਕੀਤਾ ਮਜ਼ੇਦਾਰ ਪੋਸਟਰ

written by Lajwinder kaur | October 19, 2021

ਐਕਟਰ ਬਿੰਨੂ ਢਿੱਲੋਂ (Binnu Dhillon) ਜੋ ਕਿ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ਆਪਣੀ ਉਤਸੁਕਤਾ ਨੂੰ ਬਿਆਨ ਕਰਦੇ ਹੋਏ ਬਿੰਨੂ ਢਿੱਲੋਂ ਨੇ ਆਪਣੀ ਫ਼ਿਲਮ ਦਾ ਨਵਾਂ ਮਜ਼ੇਦਾਰ ਪੋਸਟਰ ਸ਼ੇਅਰ ਕੀਤਾ ਹੈ । ਇਸ ਪੋਸਟਰ ‘ਚ ਉਹ ਗਾਇਕ ਤੇ ਐਕਟਰ ਗੁਰਨਾਮ ਭੁੱਲਰ ਦੇ ਨਾਲ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪਹੁੰਚੀ ‘Squid Game’ ‘ਚ, ‘ਰੈਡ ਲਾਈਟ-ਗ੍ਰੀਨ ਲਾਈਟ’ ਚੈਲੇਂਜ ਪੂਰੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

binnu dhillon shared his upcoming movie fuffad ji releasing date-min

ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਬਿੰਨੂ ਨੇ ਲਿਖਿਆ ਹੈ- ‘ਰਿਸ਼ਤਿਆਂ ਦਾ ਮੋਹ ਅਤੇ ਜੱਟਾਂ ਵਾਲੀ ਹਿੰਡ ਇੱਕ ਜੀਜਾ ਤੇ ਇੱਕ ਫੂੱਫੜ ਉਤੋਂ ਸਹੁਰਿਆਂ ਦਾ ਪਿੰਡ...ਕੱਠੇ ਆ ਰਹੇ ਨੇ 11 ਤਰੀਕ ਨੂੰ...’। ਪੋਸਟਰ ਉੱਤੇ ਬਿੰਨੂ ਢਿੱਲੋਂ ਅਤੇ ਗੁਰਨਾਮ ਭੁੱਲਰ ਸਕੂਟਰ ਉੱਤੇ ਬੈਠੇ ਨਜ਼ਰ ਆ ਰਹੇ ਨੇ। ਪੋਸਟਰ ਉੱਤੇ ਦੋਵਾਂ ਕਲਾਕਾਰਾਂ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਪੜ੍ਹੋ : Yes I Am Student : ਪਿਆਰ ਦੇ ਰੰਗਾਂ ਨਾਲ ਭਰਿਆ ‘ਜਾਨ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਦੀ ਰੋਮਾਂਟਿਕ ਕਮਿਸਟਰੀ

Gurnam- Binnu Dhillon

ਬਿੰਨੂ ਢਿੱਲੋਂ ਤੋਂ ਇਲਾਵਾ ਗੁਰਨਾਮ ਭੁੱਲਰ, ਸਿੱਧਿਕਾ ਸ਼ਰਮਾ, ਜੈਸਮੀਨ ਬਾਜਵਾ, ਹੌਬੀ ਧਾਲੀਵਾਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆੳੇਣਗੇ । ਇਸ ਤੋਂ ਇਲਾਵਾ ਕਈ ਹੋਰ ਨਵੇਂ ਚਿਹਰੇ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਫ਼ਿਲਮ ‘ਚ ਜੱਸੀ ਗਿੱਲ ਦੀ ਐਂਟਰੀ ਵੀ ਦੇਖਣ ਨੂੰ ਮਿਲੇਗੀ। ਪ੍ਰਤਿਭਾਸ਼ਾਲੀ ਰਾਜੂ ਵਰਮਾ ਦੁਆਰਾ ਇਹ ਫ਼ਿਲਮ ਲਿਖੀ ਗਈ ਹੈ। ਜੀ ਸਟੂਡੀਓ ਤੇ ਕੇ ਕੁਮਾਰ ਸਟੂਡੀਓਜ਼ ਦੇ ਬੈਨਰ ਥੱਲੇ ਇਹ ਫ਼ਿਲਮ 11 ਨਵੰਬਰ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by Binnu Dhillon (@binnudhillons)

You may also like