ਐਕਟਰ ਦਰਸ਼ਨ ਔਲਖ ਨੇ ਪੋਸਟ ਪਾ ਕੇ ਸਭ ਨੂੰ ਧੰਨ ਧੰਨ ਦੂਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ

written by Lajwinder kaur | May 12, 2021

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼ ਭਰ ਵਿੱਚ ਸ਼ਰਧਾ ਪੁਰਵਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।

darshan aulkh shared sri guru arjan dev ji parkash purab image source- instagram
ਹੋਰ ਪੜ੍ਹੋ : ਸਾਰੀਆਂ ਮਾਵਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਅਰਦਾਸ ਕਰਦੇ ਹੋਏ ਗਾਇਕ ਸਰਬਜੀਤ ਚੀਮਾ ਹੋਏ ਭਾਵੁਕ, ਕਿਹਾ- ‘ਮਾਏ ਅੱਜ ਤੈਨੂੰ ਵੀ ਗਈ ਨੂੰ 3 ਸਾਲ ਲੰਘ ਗਏ, ਵਾਪਿਸ ਨਈਂ ਆਈ ਤੂੰ’
actor darshan aulkha shared his pic from golden temple image source- instagram
ਪਾਲੀਵੁੱਡ ਤੇ ਬਾਲੀਵੁੱਡ ਐਕਟਰ ਦਰਸ਼ਨ ਔਲਖ ਨੇ ਪੋਸਟ ਪਾ ਕੇ ਸਭ ਨੂੰ ਧੰਨ ਧੰਨ ਦੂਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ "ਪ੍ਰਕਾਸ਼ ਪੁਰਬ ਦਿਵਸ" ਦੀਆਂ ਵਧਾਈਆਂ ਦਿੱਤੀਆਂ ਨੇ। ਉਨ੍ਹਾਂ ਨੇ ਲਿਖਿਆ ਹੈ- ‘ਧੰਨੁ ਧੰਨੁ ਪਿਤਾ ਧੰਨੁ ਧੰਨੁ ਕੁਲੁ !! ਧੰਨੁ ਧੰਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ!!  ੧ਓ ਧੰਨ ਧੰਨ ਦੂਜੀ ਪਾਤਸਾਹੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ"ਪ੍ਰਕਾਸ ਪੁਰਬ ਦਿਵਸ" ਦੀਆਂ ਆਪ ਸਭ ਨੂੰ ਲੱਖ ਲੱਖ ਬਹੁਤ ਵਧਾਈਆਂ ਹੋਵਣ ਜੀ 🙏 #parkashpurab #guruangaddevji #sarbatdabhalla #dap🎬 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏’
guru angad dev ji parkash purab image source- instagram
ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਅੱਜ ਦਾ ਹੁਕਮਨਾਮਾ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰ ਰਹੇ ਨੇ।
inside image of today hukumnama image source- facebook
punjabi Actor darshan aulkha image source- instagram
 

0 Comments
0

You may also like