ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਖੇਤਾਂ ‘ਚ ਇਸ ਤਰ੍ਹਾਂ ਦਿਨ ਰਾਤ ਕਰਦੇ ਹਨ ਰਖਵਾਲੀ, ਵੀਡੀਓ ਕੀਤਾ ਸਾਂਝਾ

Written by  Shaminder   |  July 11th 2020 03:38 PM  |  Updated: July 11th 2020 03:38 PM

ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਖੇਤਾਂ ‘ਚ ਇਸ ਤਰ੍ਹਾਂ ਦਿਨ ਰਾਤ ਕਰਦੇ ਹਨ ਰਖਵਾਲੀ, ਵੀਡੀਓ ਕੀਤਾ ਸਾਂਝਾ

ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਖੇਤਾਂ ‘ਚ ਚਲਾਉਣ ਵਾਲੀ ਸਪੈਸ਼ਲ ਗੱਡੀ ‘ਤੇ ਸਵਾਰ ਨਜ਼ਰ ਆ ਰਹੇ ਨੇ । ਇਸ ਗੱਡੀ ‘ਤੇ ਹੀ ਉਹ ਆਪਣੇ ਖੇਤਾਂ ‘ਚ ਗੇੜਾ ਮਾਰਦੇ ਹਨ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/CCdY-k3nYr0/

ਦੱਸ ਦਈਏ ਕਿ ਧਰਮਿੰਦਰ ਆਪਣੀ ਉਮਰ ਦੇ ਇਸ ਪੜਾਅ ‘ਤੇ ਆਪਣਾ ਵਿਹਲਾ ਸਮਾਂ ਆਪਣੇ ਫਾਰਮ ਹਾਊਸ ‘ਤੇ ਆਪਣੇ ਖੇਤਾਂ ‘ਚ ਬਿਤਾ ਰਹੇ ਨੇ । ਉਹ ਅਕਸਰ ਆਪਣੇ ਖੇਤਾਂ ‘ਚ ਵਾਹੀ ਕਰਦੇ ਹੋਏ ਨਜ਼ਰ ਆ ਜਾਂਦੇ ਹਨ ।

https://www.instagram.com/p/CBr7Xgbniy-/

ਬਾਲੀਵੁੱਡ ਦੇ ਹੀ ਮੈਨ ਦੇ ਤੌਰ ‘ਤੇ ਜਾਣੇ ਜਾਂਦੇ ਧਰਮਿੰਦਰ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਕਾਮਯਾਬ ਫ਼ਿਲਮਾਂ ਦਿੱਤੀਆਂ ਹਨ ਅਤੇ ਕਈ ਫ਼ਿਲਮਾਂ ਪ੍ਰੋਡਿਊਸ ਵੀ ਕੀਤੀਆਂ ਹਨ । ਉਨ੍ਹਾਂ ਦੇ ਦੋਵੇਂ ਪੁੱਤਰ ਸੰਨੀ ਦਿਓਲ ‘ਤੇ ਬੌਬੀ ਦਿਓਲ ਨੇ ਵੀ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਦਾ ਪੋਤਾ ਵੀ ਬਾਲੀਵੁੱਡ ‘ਚ ਡੈਬਿਊ ਕਰ ਚੁੱਕਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network