ਐਸ਼-ਓ-ਆਰਾਮ ਛੱਡ ਖੇਤਾਂ 'ਚ ਪਸੀਨਾ ਵਹਾ ਰਹੇ ਨੇ ਧਰਮਿੰਦਰ, ਗਾਵਾਂ ਨੂੰ ਖੁਆ ਰਹੇ ਹਨ ਚਾਰਾ

Written by  Gourav Kochhar   |  June 05th 2018 06:33 AM  |  Updated: June 05th 2018 06:35 AM

ਐਸ਼-ਓ-ਆਰਾਮ ਛੱਡ ਖੇਤਾਂ 'ਚ ਪਸੀਨਾ ਵਹਾ ਰਹੇ ਨੇ ਧਰਮਿੰਦਰ, ਗਾਵਾਂ ਨੂੰ ਖੁਆ ਰਹੇ ਹਨ ਚਾਰਾ

ਬਾਲੀਵੁੱਡ ਦੇ ਧਰਮ ਭਾਜੀ 82 ਸਾਲ ਦੇ ਹੋ ਚੁੱਕੇ ਹਨ ਪਰ ਅੱਜ ਵੀ ਉਨ੍ਹਾਂ 'ਚ ਪਹਿਲਾਂ ਵਰਗੀ ਐਨਰਜੀ ਅਤੇ ਕੰਮ ਕਰਨ ਦੀ ਤਾਕਤ ਹੈ। ਮਿੱਟੀ ਦੀ ਖੂਸ਼ਬੂ ਨਾਲ ਉਹ ਅੱਜ ਵੀ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਲਗਜ਼ਰੀ ਲਾਈਫ ਨੂੰ ਛੱਡ ਕੇ ਖੇਤੀਬਾੜੀ ਕਰਦੇ ਦਿਖ ਰਹੇ ਹਨ। ਧਰਮਿੰਦਰ actor dharmendra ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ 'ਚ ਨਾ ਸਿਰਫ ਖੇਤਾਂ 'ਚ ਕੰਮ ਕਰਦੇ ਦਿਖ ਰਹੇ ਹਨ, ਬਲਿਕ ਉਹ ਆਪਣੀਆਂ ਪਿਆਰੀਆਂ ਗਾਵਾਂ ਨੂੰ ਚਾਰਾ ਖਵਾਉਂਦੇ ਵੀ ਦਿਖ ਰਹੇ ਹਨ। ਧਰਮਿੰਦਰ ਇਸ ਵੀਡੀਓ 'ਚ ਕਹਿ ਰਹੇ ਹਨ, 'ਵਰਕ ਇਜ਼ ਵਰਸ਼ਿੱਪ' ਭਾਵ ਕੰਮ ਹੀ ਪੂਜਾ ਹੈ। ਉਂਝ ਵੀ ਇਸ ਉਮਰ 'ਚ ਇਸ ਤਰ੍ਹਾਂ ਦਾ ਜਜ਼ਬਾ ਸੱਚੀ 'ਚ ਪ੍ਰਸ਼ੰਸਾਯੋਗ ਹੈ।

Wao great actor and amazing human being

https://www.instagram.com/p/Bjjs02PnD42/

ਧਰਮਿੰਦਰ actor dharmendra ਇਕ ਵੀਡੀਓ 'ਚ ਆਪਣੀਆਂ ਗਾਵਾਂ ਦੇ ਬਾਰੇ 'ਚ ਦੱਸ ਰਹੇ ਹਨ। ਉਹ ਉਨ੍ਹਾਂ ਨੂੰ ਚਾਰਾ ਖਿਲਾਉਂਦੇ ਵੀ ਦਿਖ ਰਹੇ ਹਨ। ਇਕ ਹੋਰ ਵੀਡੀਓ ਵੀ ਉਨ੍ਹਾਂ ਨੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਬਾਗ ਦੇ ਅੰਬਾਂ ਬਾਰੇ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ ਧਰਮਿੰਦਰ ਹੁਣ ਤੱਕ ਫਿਲਮਾਂ 'ਚ ਸਰਗਰਮ ਹਨ। ਉਹ ਬਹੁਤ ਜਲਦ 'ਯਮਲਾ ਪਗਲਾ ਦੀਵਾਨਾ : ਫਿਰ ਸੇ' 'ਚ ਸੰਨੀ ਦਿਓਲ Sunny Deol ਅਤੇ ਬੌਬੀ ਦਿਓਲ ਨਾਲ ਨਜ਼ਰ ਆਉਣਗੇ।

dharmendra


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network