ਅਦਾਕਾਰ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਸਾਂਝਾ ਕੀਤਾ ਵੀਡੀਓ, ਦੱਸਿਆ ਕਿਵੇਂ ਕਰਦੇ ਹਨ ਦਿਨ ਦੀ ਸ਼ੁਰੂਆਤ

written by Shaminder | June 03, 2021

ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਫਾਰਮ ਹਾਊਸ ਤੋਂ ਸਵੇਰ ਦਾ ਨਜ਼ਾਰਾ ਸਾਂਝਾ ਕਰਦੇ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਹ ਆਪਣੇ ਸਵੇਰ ਦੀ ਸ਼ੁਰੂਆਤ ਕਿਵੇਂ ਕਰਦੇ ਹਨ, ਇਸ ਬਾਰੇ ਵੀ ਖੁਲਾਸਾ ਕਰ ਰਹੇ ਹਨ ।

dharmendra Image From Dharmendra's Instagram

ਹੋਰ ਪੜ੍ਹੋ : ਜਦੋਂ ਗੁਰੂ ਰੰਧਾਵਾ ਤੇ ਸ਼ੇਰ ਵਿਚਾਲੇ ਹੋਇਆ ਰੱਸਾਕਸੀ ਦਾ ਮੁਕਾਬਲਾ, ਵੀਡੀਓ ਵਾਇਰਲ 

dharmendra Image From Dharmendra's Instagram

ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਇਸ ਤੋਂ ਪਹਿਲਾਂ ਵੀ ਉਹ ਆਪਣੇ ਫਾਰਮ ਹਾਊਸ ਤੋਂ ਕਈ ਵੀਡੀਓਜ਼ ਸਾਂਝੇ ਕਰ ਚੁੱਕੇ ਹਨ ।

dharmendra Image From Dharmendra's Instagram

ਧਰਮਿੰਦਰ ਲੰਬੇ ਸਮੇਂ ਤੋਂ ਲੋਨਾਵਾਲਾ ਸਥਿਤ ਆਪਣੇ ਫਾਰਮ ਹਾਊਸ ਵਿਚ ਰਹਿ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਨੇ ਆਪਣੇ ਫਾਰਮ ਹਾਊਸ ਵਿੱਚ ਸਵੇਰ ਦਾ ਇੱਕ ਸੁੰਦਰ ਨਜ਼ਾਰਾ ਸਾਂਝਾ ਕੀਤਾ ਹੈ।

 

View this post on Instagram

 

A post shared by Dharmendra Deol (@aapkadharam)

ਇਸ ਵੀਡੀਓ ਵਿਚ ਧਰਮਿੰਦਰ ਬਦਾਮਾਂ ਦੇ ਤੇਲ ਨਾਲ ਆਪਣੇ ਸਿਰ ਦੀ ਮਾਲਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪੰਛੀ ਚਾਰੇ ਪਾਸੇ ਚਹਿਕ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ, 'ਗੁੱਡ ਮਾਰਨਿੰਗ ਦੋਸਤੋ, ਬਦਾਮ ਦੇ ਤੇਲ ਨਾਲ ਮਾਲਸ਼ ਕਰਨਾ ਸਵੇਰੇ ਚੰਗਾ ਹੁੰਦਾ ਹੈ, ਮੈਂ ਰੋਜ਼ ਕਰਦਾ ਹਾਂ।'

0 Comments
0

You may also like