ਆਪਣੀ ਅਪਕਮਿੰਗ ਫ਼ਿਲਮ ਦੇ ਸੈੱਟ ਤੋਂ ਅਦਾਕਾਰ ਧਰਮਿੰਦਰ ਨੇ ਸਾਂਝਾ ਕੀਤਾ ਵੀਡੀਓ

written by Shaminder | September 09, 2021

ਅਦਾਕਾਰ ਧਰਮਿੰਦਰ  (Dharmendra) ਬੇਸ਼ੱਕ ਉਮਰ ਦਰਾਜ ਹੋ ਚੁੱਕੇ ਹਨ । ਪਰ ਉਹ ਅੱਜ ਵੀ ਓਨੇ ਹੀ ਐਕਟਿਵ ਹਨ ਜਿੰਨੇ ਕਿ ਕੁਝ ਦਹਾਕੇ ਪਹਿਲਾਂ ਸਨ ।ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰ ਆਪਣੀ ਫ਼ਿਲਮ ਦੇ ਸੈੱਟ ‘ਤੇ ਨਜ਼ਰ ਆ ਰਿਹਾ ਹੈ । ਫ਼ਿਲਮ ਦਾ ਨਾਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’  (Rocky  Aur Rani ki prem kahani) ਹੈ । ਇਸ ਵੀਡੀਓ ਨੂੰ ਅਦਾਕਾਰ ਨੇ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤਾ ਹੈ ਅਤੇ ਸ਼ੂਟਿੰਗ ਦੇ ਸੈੱਟ ‘ਤੇ ਉਹ ਚਾਹ ਦਾ ਅਨੰਦ ਲੈ ਰਹੇ ਹਨ ।

Hema And Dharmendra

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੁਨਮੁਨ ਉਰਫ ਬਬਿਤਾ ਜੀ ਦੀਆਂ ਰਾਜ ਉਰਫ ਟੱਪੂ ਨਾਲ ਅਫੇਅਰ ਦੀਆਂ ਖ਼ਬਰਾਂ

ਉਨ੍ਹਾਂ ਨੇ ਬਲੈਕ ਕਲਰ ਦੀ ਸ਼ਰਟ ਅਤੇ ਬਲੂ ਡੈਨਿਮ ਪਾਇਆ ਹੋਇਆ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਮੈਂ ਆਪਣੀ ਸ਼ੂਟਿੰਗ ਨੂੰ ਇਨਜੁਆਏ ਕਰ ਰਿਹਾ ਹੈ । ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ । ਬਹੁਤ ਸਾਰਾ ਪਿਆਰ…।

 

View this post on Instagram

 

A post shared by Dharmendra Deol (@aapkadharam)

ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਵੀਡੀਓਜ਼ ਦੇ ਨਾਲ ਆਪਣੇ ਸਾਥੀ ਕਲਾਕਾਰਾਂ ਦੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ ।

dharmendra shared his old image with fans Image Source: Instagram

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਉਹ ਫ਼ਿਲਮ ਇੰਡਸਟਰੀ ‘ਚ ਹਾਲੇ ਵੀ ਓਨੇ ਹੀ ਸਰਗਰਮ ਹਨ ਜਿੰਨੇ ਕਿ ਕਈ ਦਹਾਕੇ ਪਹਿਲਾਂ ਸਨ ।

 

0 Comments
0

You may also like