ਅਦਾਕਾਰ ਧੀਰਜ ਕੁਮਾਰ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ, ਇਸ ਫ਼ਿਲਮ ਵਿੱਚ ਆਉਣਗੇ ਨਜ਼ਰ

written by Rupinder Kaler | August 20, 2021

ਪੰਜਾਬੀ ਫਿਲਮ ਇੰਡਸਟਰੀ ਆਏ ਦਿਨ ਨਵੀਆਂ ਤੋਂ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਇਹਨਾਂ ਫ਼ਿਲਮਾਂ ਦੀ ਸੂਚੀ ਵਿੱਚ ਇੱਕ ਹੋਰ ਫ਼ਿਲਮ ਸ਼ਾਮਿਲ ਹੋ ਗਈ ਹੈ । ‘ਪੌਣੇ-9’ (Paune 9) ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਐਲਾਨ ਧੀਰਜ ਕੁਮਾਰ (Dheeraj Kumar )ਨੇ ਕੀਤਾ ਹੈ, ਜਿਹੜੇ ਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਫਿਲਮ ਦਾ ਨਿਰਦੇਸ਼ਨ ਅਤੇ ਲੇਖਨ ਬਲਜੀਤ ਤੂਰ ਕਰਨਗੇ ਜਦੋਂ ਕਿ ਅਵਤਾਰ ਸਿੰਘ ਬੱਲ ਫਿਲਮ ਲਈ ਸਹਾਇਕ ਲੇਖਕ ਹੋਣਗੇ ।

Pic Courtesy: Instagram

ਹੋਰ ਪੜ੍ਹੋ :

ਨੇਹਾ ਧੂਪੀਆ ਨੇ ਦੱਸਿਆ ਪ੍ਰੈਗਨੇਂਸੀ ਦੌਰਾਨ ਕਰ ਰਹੀ ਫ਼ਿਲਮ ਦੀ ਡਬਿੰਗ, ਦੱਸਿਆ ਉਮੀਦ ਨਹੀਂ ਸੀ ਕਿ ਇਸ ਹਾਲਤ ‘ਚ ਡਬਿੰਗ ਲਈ ਆ ਪਾਵਾਂਗੀ

Pic Courtesy: Instagram

ਧੀਰਜ (Dheeraj Kumar ) ਦੇ ਨਾਲ, ਫਿਲਮ ਵਿੱਚ ਅਦਾਕਾਰ ਰੋਹਨ ਵਰਮਾ ਅਤੇ ਜੱਗੀ ਭੰਗੂ ਵੀ ਹਨ । ਫ਼ਿਲਮ ਦੇ ਐਲਾਨ ਤੋਂ ਪਹਿਲਾਂ ਧੀਰਜ ਕੁਮਾਰ (Dheeraj Kumar ) ਇਸ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਸੰਕੇਤ ਦੇ ਰਹੇ ਸਨ । ਕੁਝ ਦਿਨ ਪਹਿਲਾਂ ਉਹਨਾਂ ਨੇ ਡਿਜੀਟਲ ਘੜੀ ਦੀ ਤਸਵੀਰ ਸਾਂਝੀ ਕੀਤੀ ਸੀ ਜਿਸ ਤੇ 8:45 ਪੌਣੇ -9 ਵੱਜੇ (Paune 9) ਹੋਏ ਸਨ ।

 

View this post on Instagram

 

A post shared by Dheeraj Kumar (@dheerajkkumar)

ਦਰਸ਼ਕ ਉਸ ਤਸਵੀਰ ਤੋਂ ਫਿਲਮ ਦੇ ਸਿਰਲੇਖ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਸਨ ਪਰ ਹੁਣ, ਅਧਿਕਾਰਤ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਧੀਰਜ ਕੁਮਾਰ (Dheeraj Kumar ) ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 'ਰੁਪਿੰਦਰ ਗਾਂਧੀ - ਦਿ ਗੈਂਗਸਟਰ' (2015) ਫਿਲਮ ਨਾਲ ਕੀਤੀ ਸੀ। ਅਭਿਨੇਤਾ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਮਿਲੀ ਅਤੇ ਹੁਣ ਉਸਦੇ ਹੱਥਾਂ ਵਿੱਚ ਬਹੁਤ ਸਾਰੀਆਂ ਫਿਲਮਾਂ ਹਨ ।

You may also like