ਫ਼ਿਲਮ ਫਰੇਬ ਅਤੇ ਮਹਿੰਦੀ ‘ਚ ਮੁੱਖ ਭੂਮਿਕਾ ਨਿਭਾਉੇਣ ਵਾਲੇ ਅਦਾਕਾਰ ਫਰਾਜ਼ ਖ਼ਾਨ ਦਾ ਦਿਹਾਂਤ

written by Shaminder | November 04, 2020

ਫਰੇਬ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਫਰਾਜ਼ ਖ਼ਾਨ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਉਹ ਆਰਥਿਕ ਮੰਦੀ ਦੇ ਦੌਰ ‘ਚੋਂ ਗੁਜ਼ਰ ਰਹੇ ਸਨ । ਜਿਸ ਦਾ ਪਤਾ ਲੱਗਣ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਉਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਸਨ ।

faraz-khan

ਸਲਮਾਨ ਖ਼ਾਨ ਨੇ ਉਨ੍ਹਾਂ ਦੇ ਹਸਪਤਾਲ ਦਾ ਬਿੱਲ ਵੀ ਅਦਾ ਕੀਤਾ ਸੀ । ਫਰਾਜ਼ ਖਾਨ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਪੂਜਾ ਭੱਟ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਦਾਕਾਰ ਫਰਾਜ਼ ਖ਼ਾਨ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨ

faraz-khan

ਦੱਸਿਆ ਜਾ ਰਿਹਾ ਹੈ ਕਿ ਫਰਾਜ਼ ਖਾਨ ਨੇ ਬੁੱਧਵਾਰ ਨੂੰ ਆਖਰੀ ਸਾਹ ਲਿਆ ਹੈ ।

faraz-khan

14 ਅਕਤੂਬਰ ਨੂੰ ਖੁਲਾਸਾ ਹੋਇਆ ਸੀ ਕਿ ਫਰਾਜ਼ ਦੇ ਦਿਮਾਗ ‘ਚ ਹਾਰਪਸ ਨਾਂਅ ਦੀ ਲਾਗ ਲੱਗ ਗਈ ਸੀ । ਜਿਸ ਕਾਰਨ ਲਗਾਤਾਰ ਤਿੰਨ ਦੌਰੇ ਉਨ੍ਹਾਂ ਨੂੰ ਪਏ ਸਨ । ਇਹ ਲਾਗ ਦਿਮਾਗ ਤੋਂ ਹੁੰਦੀ ਹੋਈ ਛਾਤੀ ਤੱਕ ਫੈਲ ਚੁੱਕੀ ਸੀ । ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਬੰਗਲੁਰੂ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।

https://twitter.com/PoojaB1972/status/1323849286044409858

0 Comments
0

You may also like