ਅਦਾਕਾਰ ਗੌਰਵ ਦੀਕਸ਼ਤ ‘ਡਰੱਗਜ਼ ਕੇਸ’ ਵਿੱਚ ਹੋਇਆ ਗ੍ਰਿਫਤਾਰ

written by Rupinder Kaler | August 28, 2021

ਅਦਾਕਾਰ ਗੌਰਵ ਦੀਕਸ਼ਤ (Gaurav Dixit)  ਨੂੰ ਨਸ਼ਾ ਰੱਖਣ ਦੇ ਇਲਾਜ਼ਮ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰਾਂ ਮੁਤਾਬਿਕ ਗੌਰਵ ਦੀ ਗ੍ਰਿਫ਼ਤਾਰੀ ਘਰ ਵਿੱਚ 'ਚਰਸ' ਵਰਗੀਆਂ ਪਾਬੰਦੀਸ਼ੁਦਾ ਡਰੱਗਜ਼ ਮਿਲਣ ਤੋਂ ਬਾਅਦ ਕੀਤੀ ਗਈ ਹੈ । ਐੱਨਸੀਬੀ ਦੀ ਟੀਮ ਨੇ ਇਸ ਸਾਲ ਅਪ੍ਰੈਲ 'ਚ ਵੀ ਗੌਰਵ ਦੇ ਘਰ ਛਾਪੇਮਾਰੀ ਕੀਤੀ ਸੀ। ਐੱਨਆਈਏ (NCB) ਅਨੁਸਾਰ ਅਦਾਕਾਰ ਏਜਾਜ਼ ਖ਼ਾਨ ਨੇ ਪੁੱਛਗਿੱਛ ਵਿਚ ਗੌਰਵ (Gaurav Dixit) ਦਾ ਨਾਂ ਲਿਆ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਇਹ ਕਾਰਵਾਈ ਕੀਤੀ ਗਈ ਹੈ।

Pic Courtesy: Instagram

ਹੋਰ ਪੜ੍ਹੋ :

ਘਰੇਲੂ ਹਿੰਸਾ ਦੇ ਮਾਮਲੇ ‘ਚ ਗਾਇਕ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪਤਨੀ ਨੇ ਲਗਾਏ ਸਨ ਗੰਭੀਰ ਇਲਜ਼ਾਮ

Pic Courtesy: Instagram

ਦੱਸ ਦੇਈਏ ਕਿ ਗੌਰਵ ਭੋਪਾਲ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਨੇ ਪਾਵਰ ਇਲੈਕਟ੍ਰੀਕਲ 'ਚ ਇੰਜੀਨੀਅਰਿੰਗ ਦੀ ਡਿਗਰੀ ਲਈ ਹੈ। ਰੇਡ ਦੌਰਾਨ ਗੌਰਵ ਦੇ ਘਰੋਂ ਐੱਮਡੀ, ਐੱਮਡੀਐੱਮਏ ਤੇ ਚਰਸ ਬਰਾਮਦ ਹੋਣ ਦੀ ਗੱਲ ਕਹੀ ਗਈ ਸੀ। ਰੇਡ ਦੌਰਾਨ ਗੌਰਵ (Gaurav Dixit) ਘਰ 'ਚ ਮੌਜੂਦ ਨਹੀਂ ਸਨ, ਐੱਨਸੀਬੀ ਨੂੰ ਫਲੈਟ 'ਚ ਦੇਖ ਕੇ ਉਹ ਭੱਜ ਗਏ ਸਨ।

ਬਾਅਦ ਵਿਚ ਗੌਰਵ ਨੇ ਮਾਡਲਿੰਗ ਸ਼ੁਰੂ ਕੀਤੀ ਤੇ ਅਦਾਕਾਰ ਬਣ ਗਏ। ਅਦਾਕਾਰ ਫਿਲਮਾਂ, ਟੀਵੀ ਸੀਰੀਅਲਜ਼ ਤੇ ਇਸ਼ਤਿਹਾਰਾਂ 'ਚ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਗੌਰਵ ਨੇ 'ਹੈਪੀ ਭਾਗ ਜਾਏਗੀ', 'ਹੈਪੀ ਫਿਰ ਸੇ ਭਾਗ ਜਾਏਗੀ', ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

0 Comments
0

You may also like