ਅਦਾਕਾਰ ਗੈਵੀ ਚਾਹਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਇਹ ਖ਼ਾਸ ਤਸਵੀਰ, ਕਲਾਕਾਰ ਦੇ ਰਹੇ ਨੇ ਵਧਾਈਆਂ

Written by  Lajwinder kaur   |  February 03rd 2022 10:13 AM  |  Updated: February 03rd 2022 10:13 AM

ਅਦਾਕਾਰ ਗੈਵੀ ਚਾਹਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਇਹ ਖ਼ਾਸ ਤਸਵੀਰ, ਕਲਾਕਾਰ ਦੇ ਰਹੇ ਨੇ ਵਧਾਈਆਂ

ਬਾਲੀਵੁੱਡ ਤੇ ਪਾਲੀਵੁੱਡ ਦੇ ਕਮਾਲ ਦੇ ਐਕਟਰ ਗੈਵੀ ਚਾਹਲ Gavie Chahal ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ। ਪਰ ਇਸ ਵਾਰ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਆਪਣੀ ਲਾਈਵ ਪਾਰਟਨਰ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਰੂਬਰੂ ਕਰਵਾਇਆ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਬੇਟੇ ਤ੍ਰਿਸ਼ਾਨ ਦੇ ਫਰਸਟ ਬਰਥਡੇਅ ‘ਤੇ ਕਰਵਾਇਆ ਇਹ ਸ਼ਾਨਦਾਰ ਫੋਟੋਸ਼ੂਟ, ਤ੍ਰਿਸ਼ਾਨ ਤੇ ਅਨਾਇਰਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

bollywoood actor gavie chahal

ਜੀ ਹਾਂ ਐਕਟਰ ਗੈਵੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ- ਵਿਸ਼ੇਸ਼ !! ਇਕ ਹੋਰ ਸਾਲ’। ਤਸਵੀਰ ਚ ਦੇਖ ਸਕਦੇ ਹੋ ਉਨ੍ਹਾਂ ਦੀ ਪਤਨੀ ਨੇ ਸੰਤਰੀ ਰੰਗ ਦਾ ਪੰਜਾਬੀ ਸੂਟ ਪਾਇਆ ਹੋਏ ਹੈ ਤੇ ਗੈਵੀ ਨੇ ਡਾਰਕ ਬਲਿਊ ਰੰਗ ਦਾ ਸਟਾਈਲਿਸ਼ ਪੈਟ ਕੋਟ ਪਾਇਆ ਹੋਇਆ ਹੈ। ਇਸ ਪੋਸਟ ਉੱਤੇ ਨਾਮੀ ਹਸਤੀਆਂ ਤੋਂ ਲੈ ਕੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਦੋਸਤੀ ਤੇ ਪਿਆਰ ਦੇ ਰੰਗਾਂ ਨਾਲ ਭਰਿਆ ‘Jatt Brothers’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿਗ ‘ਚ, ਜੱਸ ਮਾਣਕ ਤੇ ਗੁਰੀ ਦੀ ਯਾਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

inside pic of gavie chahal

ਦੱਸ ਦਈਏ ਗੈਵੀ ਚਾਹਲ ‘ਯਾਰਾਂ ਨਾਲ ਬਹਾਰਾਂ’, ‘ਪਿੰਕੀ ਮੋਗੇ ਵਾਲੀ’, ‘ਮਹਿੰਦੀ ਵਾਲੇ ਹੱਥ’ ਅਤੇ ‘ਯਾਰਾਨਾ’ ਵਰਗੀਆਂ ਸੁਪਰ ਹਿੱਟ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਜਿਵੇਂ ‘ਏਕ ਥਾ ਟਾਈਗਰ’ ਵਰਗੀ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਗੈਵੀ ਚਾਹਲ ਜੋ ਕਿ ਬਹੁਤ ਜਲਦ ‘ਨਾਨਕ ਨਾਮ ਜਹਾਜ਼’ ਫ਼ਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਦੇ ਨਾਲ ਟਾਈਗਰ-3 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਗੈਵੀ ਚਾਹਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਕਿਸਾਨੀ ਸੰਘਰਸ਼ ਸਮੇਂ ਵੀ ਉਹ ਕਿਸਾਨਾ ਦੇ ਨਾਲ ਖੜ੍ਹੇ ਨਜ਼ਰ ਆਏ ਸੀ।

 

 

View this post on Instagram

 

A post shared by Gavie Chahal (@chahalgavie)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network