ਕੈਂਸਰ ਦੀ ਬਿਮਾਰੀ ਨਾਲ ਅਦਾਕਾਰ ਘਨਸ਼ਾਮ ਨਾਇਕ ਦੀ ਹੋਈ ਇਸ ਤਰ੍ਹਾਂ ਦੀ ਹਾਲਤ

written by Rupinder Kaler | August 24, 2021

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah) ਦੇ ਨੱਟੂ ਕਾਕਾ ਯਾਨੀ ਅਦਾਕਾਰ ਘਨਸ਼ਾਮ ਨਾਇਕ   (Nattu Kaka)  ਏਨੀਂ ਦਿਨੀਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੇ ਹਨ । ਅਦਾਕਾਰ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ । ਉਹਨਾਂ ਦਾ ਇਲਾਜ਼ ਜਾਰੀ ਹੈ । ਅਪ੍ਰੈਲ ਮਹੀਨੇ ਵਿੱਚ ਉਹਨਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ ਸੀ । ਇਸ ਤੋਂ ਬਾਅਦ ਵੀ ਉਹ (Ghanashyam Nayak)ਲਗਾਤਾਰ ਸ਼ੂਟਿੰਗ ਕਰ ਰਹੇ ਹਨ । ਹੁਣ ਸੋਸ਼ਲ ਮੀਡੀਆ ਤੇ ਉਹਨਾਂ  (Nattu Kaka)  ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।

Pic Courtesy: Youtube

ਹੋਰ ਪੜ੍ਹੋ :

ਅੰਮ੍ਰਿਤ ਮਾਨ ਟਾਈਗਰ ਦੇ ਬੱਚੇ ਨਾਲ ਖੇਡਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ । ਤਸਵੀਰ ਵਿੱਚ ਘਨਸ਼ਾਮ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ । ਉਹਨਾਂ (Ghanashyam Nayak) ਦਾ ਚਿਹਰਾ ਇੱਕ ਪਾਸੇ ਤੋਂ ਸੁੱਜਿਆ ਹੋਇਆ ਲੱਗ ਰਿਹਾ ਹੈ । ਅਦਾਕਾਰ ਨੇ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ ।

ਇਸ ਸਭ ਦੇ ਬਾਵਜੂਦ ਉਹ  (Nattu Kaka)  ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ । ਘਨਸ਼ਾਮ ਏਨੀਆਂ ਮੁਸ਼ਕਲਾਂ ਦੇ ਬਾਵਜੂਦ ਮੁਸਕਰਾ ਰਹੇ ਹਨ । ਉਹ ਜ਼ਿੰਦਾ ਦਿਲ ਇਨਸਾਨ ਹਨ । ਉਹ 77 ਸਾਲਾਂ ਦੀ ਉਮਰ ਵਿੱਚ ਵੀ ਕੰਮ ਪ੍ਰਤੀ ਡੈਡੀਕੇਟ ਹਨ, ਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ ।

0 Comments
0

You may also like