ਫ਼ਿਲਮਾਂ ਤੋਂ ਦੂਰ ਹਨ ਅਦਾਕਾਰ ਗੋਵਿੰਦਾ, ਫਿਰ ਵੀ ਇਸ ਤਰ੍ਹਾਂ ਕਰਦੇ ਹਨ ਕਰੋੜਾਂ ਰੁਪਏ ਦੀ ਕਮਾਈ

written by Shaminder | July 10, 2021

ਬਾਲੀਵੁੱਡ ਅਦਾਕਾਰ ਗੋਵਿੰਦਾ ਸਦਾਬਹਾਰ ਅਦਾਕਾਰ ਹਨ । ਬੇਸ਼ੱਕ ਉਹ ਪਹਿਲਾਂ ਨਾਲੋਂ ਫ਼ਿਲਮਾਂ ‘ਚ ਘੱਟ ਸਰਗਰਮ ਹਨ, ਪਰ ਉਨ੍ਹਾਂ ਦੀ ਲੋਕਪ੍ਰਿਯਤਾ ‘ਚ ਕੋਈ ਵੀ ਕਮੀ ਨਹੀਂ ਆਈ ਹੈ ।ਅੱਜ ਕੱਲ੍ਹ ਗੋਵਿੰਦਾ ਜ਼ਿਆਦਾਤਰ ਰਿਆਲਟੀ ਸ਼ੋਅਜ਼ ਅਤੇ ਐਡ ਫ਼ਿਲਮਾਂ ‘ਚ ਨਜ਼ਰ ਆਉਂਦੇ ਹਨ । ਪਰ ਇਸ ਦੇ ਬਾਵਜੂਦ ਇਸ ਦਾ ਕੋਈ ਵੀ ਅਸਰ ਉਨ੍ਹਾਂ ਦੀ ਕਮਾਈ ‘ਤੇ ਨਹੀਂ ਪਿਆ ਹੈ । Govinda ਹੋਰ ਪੜ੍ਹੋ : ਗੀਤਾ ਬਸਰਾ ਨੇ ਪੁੱਤਰ ਨੂੰ ਦਿੱਤਾ ਜਨਮ, ਕ੍ਰਿਕੇਟਰ ਹਰਭਜਨ ਸਿੰਘ ਨੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ 
Govinda,, ਮੀਡੀਆ ਰਿਪੋਟਸ ਦੇ ਮੁਤਾਬਕ ਗੋਵਿੰਦਾ ਦੀ ਕੁਲ ਜਾਇਦਾਦ 151 ਕਰੋੜ ਤੋਂ ਉੱਪਰ ਦੀ ਹੈ । ਅਦਾਕਾਰ ਦੇ ਕੋਲ ਮੁੰਬਈ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ‘ਚ ਤਿੰਨ ਬੰਗਲੇ ਹਨ । ਅਦਾਕਾਰ ਦਾ ਸਾਰਾ ਪਰਿਵਾਰ ਜੁਹੂ ਸਥਿਤ ਬੰਗਲੇ ‘ਚ ਰਹਿੰਦਾ ਹੈ । Govinda,, ਦੱਸਿਆ ਜਾਂਦਾ ਹੈ ਕਿ ਗੋਵਿੰਦਾ ਬ੍ਰਾਂਡ ਇਨਡੋਰਸਮੈਂਟ ਅਤੇ ਰੀਅਲ ਅਸਟੇਟ ਤੋਂ ਮੋਟੀ ਕਮਾਈ ਕਰਦੇ ਹਨ । ਇਸ ਤੋਂ ਇਲਾਵਾ ਅਦਾਕਾਰ ਦੇ ਕੋਲ ਮਰਸੀਡੀਜ਼ ਬੇਂਜ ਵਰਗੀਆਂ ਮਹਿੰਗੀਆਂ ਕਾਰਾਂ ਦੀ ਕਲੈਕਸ਼ਨ ਵੀ ਹੈ ਅਤੇ ਸਾਲਾਕ ਉਹ ਕਰੀਬ ੧੬ ਕਰੋੜ ਤੋਂ ਉਪਰ ਦੀ ਕਮਾਈ ਕਰਦੇ ਹਨ ।

 
View this post on Instagram
 

A post shared by Govinda (@govinda_herono1)

0 Comments
0

You may also like