
ਗੁਰਮੀਤ ਚੌਧਰੀ ਅਤੇ ਦੇਬਿਨਾ ਬੈਨਰਜੀ (Debina Bonnerjee) ਜਲਦ ਹੀ ਮਾਪੇ ਬਣਨ ਵਾਲੇ ਹਨ ।ਦੇਬਿਨਾ ਬੈਨਰਜੀ ਏਨੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਖੂਬ ਇਨਜੁਆਏ ਕਰ ਰਹੀ ਹੈ । ਜਿਸ ਦੀਆਂ ਉਹ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਗੁਰਮੀਤ ਚੌਧਰੀ (Gurmeet Choudhary) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰ ਆਪਣੀ ਪਤਨੀ ਦਾ ਬੇਬੀ ਬੰਪ ਸਹਿਲਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਮੀਤ ਚੌਧਰੀ ਅਤੇ ਦੇਬਿਨਾ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਦੇ ਬੇਟੇ ਦੀਆਂ ਭੈਣ ਦੇ ਨਾਲ ਕਿਊਟ ਤਸਵੀਰਾਂ ਵਾਇਰਲ
ਗੁਰਮੀਤ ਚੌਧਰੀ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ । ਦੇਬਿਨਾ ਬੈਨਰਜੀ ਆਪਣੀ ਪ੍ਰੈਗਨੇਂਸੀ ਦੇ ਆਖਰੀ ਫੇਜ਼ ਨੂੰ ਇਨਜੁਆਏ ਕਰ ਰਹੀ ਹੈ । ਪ੍ਰੈਗਨੇਂਸੀ ਫੇਜ਼ ‘ਚ ਦੋਵੇਂ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਕੁਝ ਸਮਾਂ ਪਹਿਲਾਂ ਹੀ ਦੋਵਾਂ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਦੇਬਿਨਾ ਦੇ ਪ੍ਰੈਗਨੇਂਟ ਹੋਣ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਸਨ ।
ਗੁਰਮੀਤ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਦਿਲ ਦੇ ਜਜ਼ਬਾਤ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਦੇਬਿਨਾ ਦੇ ਨਾਲ ਉਨ੍ਹਾਂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਦੇਬਿਨਾ ਦੇ ਨਾਲ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਲਵ ਮੈਰਿਜ ਕਰਵਾਈ ਸੀ ।
View this post on Instagram