ਇਸ ਗਾਇਕ ਦੀ ਗਾਇਕੀ ਤੋਂ ਖੁਸ਼ ਹੋ ਕੇ ਅਦਾਕਾਰ ਹੌਬੀ ਧਾਲੀਵਾਲ ਨੇ ਦਿੱਤੇ ਗਾਇਕ ਨੁੰ ਸੋਨੇ ਦੇ ਬਟਨ

Written by  Shaminder   |  September 19th 2019 11:29 AM  |  Updated: September 19th 2019 11:29 AM

ਇਸ ਗਾਇਕ ਦੀ ਗਾਇਕੀ ਤੋਂ ਖੁਸ਼ ਹੋ ਕੇ ਅਦਾਕਾਰ ਹੌਬੀ ਧਾਲੀਵਾਲ ਨੇ ਦਿੱਤੇ ਗਾਇਕ ਨੁੰ ਸੋਨੇ ਦੇ ਬਟਨ

ਜਲੰਧਰ ਦੇ ਆਦਮਪੁਰ 'ਚ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ 'ਚ ਕਠਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ । ਇਸ ਮੇਲੇ 'ਚ ਕਈ ਕਲਾਕਾਰਾਂ ਨੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । ਇਸ ਦੇ ਨਾਲ ਹੀ ਇਸ ਮੌਕੇ 'ਤੇ ਗਾਇਕਾਂ ਦੇ ਨਾਲ-ਨਾਲ ਕਈ ਫ਼ਿਲਮੀ ਕਲਾਕਾਰ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ ਹੋਏ ਸਨ ।

ਹੋਰ ਵੇਖੋ:Search ਹੌਬੀ ਧਾਲੀਵਾਲ ‘ਮਿਸਟਰ ਪੰਜਾਬ-2019’ ‘ਚ ਗੱਭਰੂਆਂ ਦੀ ਅਦਾਕਾਰੀ ਨੂੰ ਪਰਖਣ ਲਈ ਪਹੁੰਚ ਰਹੇ ਹਨ ਹੌਬੀ ਧਾਲੀਵਾਲ

https://www.instagram.com/p/B2Wy_ifnRJ5/

ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਹੌਬੀ ਧਾਲੀਵਾਲ ਵੀ ਇਸ ਮੇਲੇ 'ਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ । ਇਸ ਮੌਕੇ ਕਈ ਗਾਇਕਾਂ ਨੇ ਪਰਫਾਰਮ ਕੀਤਾ ਅਤੇ ਗਾਇਕ ਦਿਲਜਾਨ ਨੇ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।

ਹੌਬੀ ਧਾਲੀਵਾਲ ਦਿਲਜਾਨ ਦੀ ਪਰਫਾਰਮੈਂਸ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਟੇਜ 'ਤੇ ਨਾਂ ਸਿਰਫ਼ ਦਿਲਜਾਨ ਦੀ ਗਾਇਕੀ ਦੀ ਤਾਰੀਫ਼ ਕੀਤੀ ਬਲਕਿ ਸਟੇਜ 'ਤੇ ਕਿਹਾ ਕਿ "ਇਸ ਵੇਲੇ ਉਨ੍ਹਾਂ ਦੀਆਂ ਦੋਨੇ ਜੇਬਾਂ ਖਾਲੀ ਨੇ ਪਰ ਉਨ੍ਹਾਂ ਕੋਲ ਕੁੜਤੇ ਦੀਆਂ ਬਾਹਵਾਂ 'ਤੇ ਸੋਨੇ ਦੇ ਬਟਨ ਹਨ ਜੋ ਕਿ ਕਾਫੀ ਮਸ਼ਹੂਰ ਹਨ"।ਉਨ੍ਹਾਂ ਨੇ ਆਪਣੀਆਂ ਕੁੜਤੇ ਦੀਆਂ ਦੋਵਾਂ ਬਾਹਵਾਂ ਤੋਂ ਬਟਨ ਉਤਾਰ ਕੇ ਗਾਇਕ ਦਿਲਜਾਨ ਨੂੰ ਦੇ ਦਿੱਤੇ ।

https://www.instagram.com/p/B1tH1osHNTm/

ਦੱਸ ਦਈਏ ਕਿ ਦਿਲਜਾਨ ਨੇ ਕਈ ਰਿਆਲਿਟੀ ਸ਼ੋਅਜ਼ ਜਿੱਤੇ ਹਨ । ਦਿਲਜਾਨ ਜਲੰਧਰ ਦੇ ਕਰਤਾਰਪੁਰ ਨਾਲ ਸਬੰਧ ਰੱਖਦੇ ਹਨ ।ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਉਸਤਾਦ ਪੂਰਨਸ਼ਾਹਕੋਟੀ ਸਾਹਿਬ ਤੋਂ ਸਿੱਖੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network