ਅਦਾਕਾਰ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਪਹਿਲੀ ਵਾਰ ਇਸ ਫ਼ਿਲਮ ‘ਚ ਇੱਕਠੇ ਆਉਣਗੇ ਨਜ਼ਰ

written by Shaminder | July 10, 2021

ਅਦਾਕਾਰ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਪਹਿਲੀ ਵਾਰ ਫ਼ਿਲਮ ‘ਚ ਇੱਕਠਿਆਂ ਨਜ਼ਰ ਆਉਣ ਵਾਲੇ ਹਨ । ਜਿਸ ਦੀ ਜਾਣਕਾਰੀ ਰਿਤਿਕ ਰੌਸ਼ਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਦੇ ਹੋਏ ਦਿੱਤੀ ਹੈ । ਦੀਪਿਕਾ ਪਾਦੂਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਉਨ੍ਹਾਂ ਨੇ ‘ਬਾਜੀਰਾਵ ਮਸਤਾਨੀ’, ‘ਓਮ ਸ਼ਾਂਤੀ ਓਮ’, ‘ਰਾਮਲੀਲਾ’, ਚੇਨਈ ਐਕਸਪ੍ਰੈੱਸ ਸਣੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ।

Image Source: Instagram

ਹੋਰ ਪੜ੍ਹੋ : ਨਿਊਜੀਲੈਂਡ ਵਿੱਚ ਨੌਜਵਾਨ ਨੇ ਪੰਜਾਬੀਆਂ ਦਾ ਵਧਾਇਆ ਮਾਣ, ਜਾਨ ਜ਼ੋਖਮ ਵਿੱਚ ਪਾ ਕੇ ਡੁੱਬਦੇ ਬੰਦੇ ਦੀ ਬਚਾਈ ਜਾਨ 

Image Source: Instagram

ਰਿਤਿਕ ਰੋਸ਼ਨ ਪਹਿਲੀ ਵਾਰ ਦੀਪਿਕਾ ਪਾਦੂਕੋਣ ਨਾਲ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਨਿਰਦੇਸ਼ਿਤ ਫਾਈਟਰ ਵਿਚ ਦੀਪਿਕਾ ਤੇ ਰਿਤਿਕ ਦੀ ਜੋੜੀ ਦਿਖਾਈ ਦੇਵੇਗੀ।

Image Source: Instagram

ਸਿਧਾਰਥ ਇਸ ਤੋਂ ਪਹਿਲੇ ਰਿਤਿਕ ਨੂੰ ਲੈ ਕੇ ਬੇਹੱਦ ਕਾਮਯਾਬ ਫ਼ਿਲਮ ਵਾਰ ਬਣਾ ਚੁੱਕੇ ਹਨ, ਜਿਸ ਵਿਚ ਵਾਣੀ ਕਪੂਰ ਫੀਮੇਡ ਲੀਡ ਰੋਲ ਵਿਚ ਸੀ, ਜਦਕਿ ਟਾਈਗਰ ਸ਼ਰਾਫ ਨੇ ਪੈਰੇਲਲ ਲੀਡ ਰੋਲ ਨਿਭਾਇਆ ਸੀ। ਰਿਤਿਕ ਨੇ ਫਾਈਟਰ ਦੇ ਸ਼ੁਰੂ ਕਰਨ ਦੇ ਸੰਕੇਤ ਸੋਸ਼ਲ ਮੀਡੀਆ ਵਿਚ ਤਸਵੀਰਾਂ ਪੋਸਟ ਕਰ ਕੇ ਦਿੱਤੇ।

0 Comments
0

You may also like