ਅਦਾਕਾਰ ਇਰਫਾਨ ਖ਼ਾਨ ਦੀ ਮੌਤ ਨੂੰ ਛੇ ਮਹੀਨੇ ਹੋਏ ਪੂਰੇ, ਤਸਵੀਰ ਸਾਂਝੀ ਕਰਦੇ ਹੋਏ ਪੁੱਤਰ ਹੋਇਆ ਭਾਵੁਕ

written by Shaminder | October 30, 2020

ਅਦਾਕਾਰ ਇਰਫਾਨ ਖ਼ਾਨ ਨੂੰ ਇਸ ਦੁਨੀਆ ਤੋਂ ਗਏ ਛੇ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪਰ ਉਨ੍ਹਾਂ ਦਾ ਪੁੱਤਰ ਬਾਬਿਲ ਅਕਸਰ ਉਨ੍ਹਾਂ ਨੂੰ ਯਾਦ ਕਰਕੇ ਪੋਸਟਾਂ ਪਾਉਂਦਾ ਰਹਿੰਦਾ ਹੈ । 29 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਨੂੰ 6 ਮਹੀਨੇ ਪੂਰੇ ਹੋ ਚੁੱਕੇ ਹਨ ।ਅਜਿਹੇ ‘ਚ ਬਾਬਿਲ ਖਾਨ ਨੇ ਆਪਣੇ ਪਿਤਾ ਦੇ ਨਾਮ ਇੱਕ ਪੋਸਟ ਵੀ ਲਿਖੀ । ਇਸ ਦੇ ਨਾਲ ਹੀ ਉਨ੍ਹਾਂ ਨਾਲ ਬਿਤਾਏ ਸਮੇਂ ਦੀ ਇੱਕ ਅਣਵੇਖੀ ਫੋਟੋ ਵੀ ਸਾਂਝੀ ਕੀਤੀ ਹੈ ।

irfan-khan irfan-khan
ਇਸ ਤਸਵੀਰ ‘ਚ ਇਰਫਾਨ ਅਤੇ ਬਾਬਿਲ ਇੱਕ ਬੋਟ ‘ਤੇ ਖੜੇ ਹੋਏ ਹਨ ਅਤੇ ਥੱਲੇ ਵੱਲ ਵੇਖ ਰਹੇ ਹਨ ।ਦੋਨਾਂ ਨੇ ਸਰਦੀਆਂ ਵਾਲੇ ਕੱਪੜੇ ਪਾਏ ਹੋਏ ਹਨ ਅਤੇ ਇਰਫਾਨ ਨੇ ਸਿਰ ਤੇ ਬੀਨੀ ਪਾਈ ਹੋਈ ਹੈ ਜਦੋਂ ਕਿ ਬਾਬਿਲ ਨੇ ਮਫਰਲ ਪਾਇਆ ਹੋਇਆ ਹੈ । ਹੋਰ ਪੜ੍ਹੋ : ਕ੍ਰਿਕੇਟਰ ਇਰਫਾਨ ਪਠਾਨ ਹੁਣ ਫਿਲਮਾਂ ‘ਚ ਆਉਣਗੇ ਨਜ਼ਰ
Irfan With Son Irfan With Son
ਬਾਬਿਲ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਵੀ ਕਮੈਂੇਟਸ ਕਰ ਰਹੇ ਹਨ ਅਤੇ ਇਮੋਸ਼ਨਲ ਹੋ ਰਹੇ ਹਨ।ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ‘ਉਹ ਤੇਰੇ ਜ਼ਰੀਏ ਜਿੰਦਾ ਹਨ ਬਾਬਿਲ, ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਰਹੋ ਕਿ ਜਿਸ ਨਾਲ ਲੋਕਾਂ ਨੂੰ ਵਿਸ਼ਾਵਾਸ ਹੁੰਦਾ ਰਹੇ ਕਿ ਉਹ ਤੇਰੇ ਨਾਲ ਹਨ’।
irfan-khan irfan-khan
ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰਨਾਂ ਫੈਨਸ ਨੇ ਵੀ ਕਈ ਕਮੈਂਟਸ ਕੀਤੇ ਹਨ । ਦੱਸ ਦਈਏ ਕਿ ਇਰਫਾਨ ਖ਼ਾਨ ਦੀ ਕੈਂਸਰ ਦੇ ਨਾਲ ਮੌਤ ਹੋ ਗਈ ਸੀ ।
 
View this post on Instagram
 

2 man squad.

A post shared by Babil (@babil.i.k) on

0 Comments
0

You may also like