ਐਕਟਰ ਜਗਜੀਤ ਸੰਧੂ ਦਾ ਵੀ ਹੋਇਆ ਵਿਆਹ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | February 20, 2022

ਲਓ ਜੀ ਵੈਂਡਿੰਗ ਸੀਜ਼ਨ ਚੱਲ ਰਿਹਾ ਹੈ। ਬੀਤੇ ਦਿਨੀਂ ਹੀ ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ ਤੇ ਗਾਇਕ ਸਾਜ਼ ਦਾ ਵਿਆਹ ਹੋਇਆ ਹੈ। ਹੁਣ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਜਗਜੀਤ ਸੰਧੂ ਵੀ ਵਿਆਹ ਦੇ ਬੰਧਨ ਚ ਬੱਝ ਗਏ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਵਿਆਹ ਦੀ ਇੱਕ ਤਸਵੀਰ ਜੰਮ ਕੇ ਸ਼ੇਅਰ ਹੋ ਰਿਹਾ ਹੈ (Jagjeet Sandhu's wedding Picture Viral)। ਪ੍ਰਸ਼ੰਸਕ ਵੀ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈ ਦੇ ਰਹੇ ਹਨ।

image of jagjeet sandhu punjabi actor

ਹੋਰ ਪੜ੍ਹੋ : ਕਾਲੇ ਰੰਗ ਦੇ ਸੂਟ ‘ਚ ਸਪਨਾ ਚੌਧਰੀ ਨੇ ਹਰਿਆਣਵੀਂ ਡਾਂਸ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਸਪਨਾ ਦੇ ਡਾਂਸ ਨੇ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਦੇਖੋ ਵੀਡੀਓ

ਤਸਵੀਰ ਚ ਦੇਖ ਸਕਦੇ ਹੋ ਜਗਜੀਤ ਸੰਧੂ ਨੇ ਵ੍ਹਾਈਟ ਰੰਗ ਦੀ ਸਟਾਈਲਿਸ਼ ਸ਼ੇਰਵਾਨੀ ਪਾਈ ਹੋਈ ਹੈ ਤੇ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ । ਉਧਰ ਉਨ੍ਹਾਂ ਦੀ ਵਹੁਟੀ ਨੇ ਸੁਰਖ ਲਾਲ ਰੰਗ ਦਾ ਲਹਿੰਗਾ ਪਾਇਆ ਹੈ। ਇਹ ਤਸਵੀਰ ਸ਼ੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ, ਸਾਜ਼ ਲਈ ਲਿਖਿਆ ਪਿਆਰ ਭਰਿਆ ਸੁਨੇਹਾ

punjabi Actor jagjeet sandhu got married

ਫ਼ਿਲਮ ਤੇ ਥੀਏਟਰ ਕਲਾਕਾਰ ਜਗਜੀਤ ਸੰਧੂ ਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ । ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਫ਼ਿਲਮੀ ਇੰਡਸਟਰੀ ਵਿੱਚ ਨਾਂਅ ਬਣਾਇਆ ਹੈ ਬਲਕਿ ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚ ਵੀ ਜਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। 2015 ‘ਚ ਆਈ ਦੇਵ ਖਰੌੜ ਹੋਰਾਂ ਦੀ ਫ਼ਿਲਮ ਰੁਪਿੰਦਰ ਗਾਂਧੀ – ਦ ਗੈਂਗਸਟਰ ‘ਚ ਭੋਲੇ ਨਾਮ ਦੇ ਕਿਰਦਾਰ ਨੇ ਜਗਜੀਤ ਸੰਧੂ ਨੂੰ ਵੱਡੀ ਪਹਿਚਾਣ ਦਵਾਈ ਹੈ। ਫ਼ਿਲਮ ਕਿੱਸਾ ਪੰਜਾਬ ‘ਚ ‘ਸਪੀਡ’ ਨਾਮ ਕਿਰਦਾਰ ਨਿਭਾ ਕੇ ਵੱਖਰੀ ਪਹਿਚਾਣ ਮਿਲੀ ਸੀ। ਜਗਜੀਤ ਸੰਧੂ ਰੁਪਿੰਦਰ ਗਾਂਧੀ 1 ਅਤੇ 2, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਪਹਿਲੀ ਅਤੇ ਦੂਜੀ, ਸੱਜਣ ਸਿੰਘ ਰੰਗਰੂਟ, ਸੁਫ਼ਨਾ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਜਗਜੀਤ ਸੰਧੂ ਵੱਲੋਂ ਵੈੱਬ ਸੀਰੀਜ਼ ‘ਪਾਤਾਲ ਲੋਕ’ ‘ਚ ਨਿਭੇ ਦਮਦਾਰ ਰੋਲ ਦੀ ਹਰ ਇੱਕ ਨੇ ਖੂਬ ਤਾਰੀਫ ਕੀਤੀ ਸੀ।

 

You may also like