ਮਸ਼ਹੂਰ ਟੀਵੀ ਕਪਲ ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਦੀ ਧੀ ਦਾ ਕਿਊਟ ਫੋਟੋਸ਼ੂਟ ਆਇਆ ਸਾਹਮਣੇ

Written by  Shaminder   |  April 11th 2020 02:14 PM  |  Updated: April 28th 2020 12:44 PM

ਮਸ਼ਹੂਰ ਟੀਵੀ ਕਪਲ ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਦੀ ਧੀ ਦਾ ਕਿਊਟ ਫੋਟੋਸ਼ੂਟ ਆਇਆ ਸਾਹਮਣੇ

ਮਸ਼ਹੂਰ ਟੀਵੀ ਕਪਲ ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਦੀ ਧੀ ਦਾ ਫੋਟੋ ਸ਼ੂਟ ਸਾਹਮਣੇ ਆਇਆ ਹੈ । ਇਹ ਫੋਟੋ ਸ਼ੂਟ ਉਦੋਂ ਦਾ ਹੈ ਜਦੋਂ ਉਨ੍ਹਾਂ ਦੀ ਧੀ ਦੋ ਮਹੀਨੇ ਦੀ ਸੀ । ਇਸ ਵੀਡੀਓ ‘ਚ ਉਨ੍ਹਾਂ ਦੇ ਤਿੰਨੇ ਬੱਚੇ ਨਜ਼ਰ ਆ ਰਹੇ ਨੇ ।ਇਸ ਤੋਂ ਇਲਾਵਾ ਜੈ ਭਾਨੁਸ਼ਾਲੀ ਦੀ ਧੀ ਦੇ ਨਾਲ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ ।

https://www.instagram.com/p/B-yrkRmB-rf/

ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੋ ਬੱਚੇ ਸਨ।ਜੈ ਭਾਨੁਸ਼ਾਲੀ ਅਤੇ ਉਨ੍ਹਾਂ ਦੀ ਪਤਨੀ ਮਾਹੀ ਵਿੱਜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਵੀ ਇੰਡਸਟਰੀ ਦੇ ਮਸ਼ਹੁਰ ਸਿਤਾਰੇ ਹਨ ਅਤੇ ਅਕਸਰ ਦੋਵੇਂ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਲਾਕਡਾਊਨ ਦੌਰਾਨ ਮਾਹੀ ਵਿੱਜ ਦੇ ਪਤੀ ਜੈ ਭਾਨੁਸ਼ਾਲੀ ਨੇ ਆਪਣੀ ਨਿੱਕੀ ਧੀ ਦਾ ਬਹੁਤ ਹੀ ਕਿਊਟ ਅੰਦਾਜ਼ ਵਾਲਾ ਪਹਿਲਾ ਫੋਟੋਸ਼ੂਟ ਸਾਂਝਾ ਕੀਤਾ ਹੈ ।

https://www.instagram.com/p/B-pCFOsh_Rv/

ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦੇਈਏ ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਇੱਕ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ 'ਚ ਰਹੇ ਸਨ ਤੇ ਦੋਵਾਂ ਨੇ ਸਾਲ 2011 'ਚ ਵਿਆਹ ਕਰ ਲਿਆ ਸੀ। ਦੋਵਾਂ ਨੇ 2013 'ਚ ਇਕ ਡਾਂਸ ਰਿਆਲਟੀ ਸ਼ੋਅ 'ਨੱਚ ਬੱਲੀਏ' 'ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਦੋਵੇਂ ਕਈ ਟੀਵੀ ਸ਼ੋਅਜ਼ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਬੇਟੀ ਦੇ ਜਨਮ ਤੋਂ ਬਾਅਦ ਹਾਲ ਹੀ 'ਚ ਮਾਹੀ ਵਿੱਜ ਤੇ ਜੈ ਭਾਨੂਸ਼ਾਲੀ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 'ਚ ਬਤੌਰ ਗੈਸਟ ਵੀ ਨਜ਼ਰ ਆਏ ਸਨ। ਮਾਹੀ ਵਿੱਜ ਅਕਸਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਸਪੋਰਟ ਲਈ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾਉਂਦੇ ਰਹਿੰਦੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network