ਕੀ ਮੈਂਡੀ ਤੱਖਰ ਦਾ ਜੋਬਨਪ੍ਰੀਤ ਨਾਲ ਹੋ ਸਕੇਗਾ ਸਾਕ ! 

Written by  Shaminder   |  June 10th 2019 11:45 AM  |  Updated: June 10th 2019 11:45 AM

ਕੀ ਮੈਂਡੀ ਤੱਖਰ ਦਾ ਜੋਬਨਪ੍ਰੀਤ ਨਾਲ ਹੋ ਸਕੇਗਾ ਸਾਕ ! 

ਮੈਂਡੀ ਤੱਖੜ ਅਤੇ ਜੋਬਨਪ੍ਰੀਤ ਦੀ ਫ਼ਿਲਮ ਸਾਕ ਜਲਦ ਹੀ ਲੋਕਾਂ ਦੇ ਰੁਬਰੂ ਹੋਣ ਜਾ ਰਹੀ ਹੈ । ਅਜਿਹੇ 'ਚ ਫ਼ਿਲਮ ਦੇ ਅਦਾਕਾਰ ਵੀ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ।ਫ਼ਿਲਮ ਦੇ ਅਦਾਕਾਰ ਜੋਬਨਪ੍ਰੀਤ ਨੇ ਇਸ ਫਿਲਮ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/BydbGIJFdnU/

ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਫ਼ੌਜੀ ਕਰਮ ਸਿੰਘ ਤੇ ਚੰਨ ਕੌਰ ਹੋ ਜਾਓ ਤਿਆਰ । ਚੰਨ ਕੌਰ ਤੇ ਫ਼ੌਜੀ ਕਰਮ ਸਿੰਘ ਦੇ ਪਿਆਰ ਦੀ ਬੇ-ਹੱਦ ਖ਼ੂਬਸੂਰਤ ਅਤੇ ਹਾਸਿਆਂ ਭਰਪੂਰ Love Story ਲਈ ।ਦੱਸ ਦਈਏ ਕਿ ਇਸ ਫਿਲਮ 'ਚ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ਜਦਕਿ ਮੁਕੁਲ ਦੇਵ ,ਸੋਨਪ੍ਰੀਤ ਜਵੰਦਾ ,ਦਿਲਾਵਰ ਸਿੱਧੂ ,ਰੁਪਿੰਦਰ ਰੂਪੀ ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ ।

https://www.instagram.com/p/ByWmF0yFoCB/

ਮਿਊਜ਼ਿਕ ਡਾਇਰੈਕਟਰ ਜੈਦੇਵ ਅਤੇ ਓਂਕਾਰ ਮਿਨਹਾਸ ਨੇ ਜਦਕਿ ਗੀਤਾਂ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ।ਸਾਕ ਫਿਲਮ 'ਚ ਕੀ ਖ਼ਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ।ਫ਼ਿਲਹਾਲ ਦਾ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ।

https://www.instagram.com/p/BySmmCVl30V/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network