ਅਦਾਕਾਰ ਕਰਮਜੀਤ ਅਨਮੋਲ ਪਰਿਵਾਰ ਨਾਲ ਸਿੰਗਾਪੁਰ 'ਚ ਬਿਤਾ ਰਹੇ ਸਮਾਂ,ਵੀਡੀਓ ਕੀਤਾ ਸਾਂਝਾ

Written by  Shaminder   |  November 23rd 2019 01:57 PM  |  Updated: November 23rd 2019 01:57 PM

ਅਦਾਕਾਰ ਕਰਮਜੀਤ ਅਨਮੋਲ ਪਰਿਵਾਰ ਨਾਲ ਸਿੰਗਾਪੁਰ 'ਚ ਬਿਤਾ ਰਹੇ ਸਮਾਂ,ਵੀਡੀਓ ਕੀਤਾ ਸਾਂਝਾ

ਕਰਮਜੀਤ ਅਨਮੋਲ ਆਪਣੇ ਪਰਿਵਾਰ ਨਾਲ ਸਿੰਗਾਪੁਰ ਪਹੁੰਚੇ ਹੋਏ ਹਨ । ਇਸ ਦੌਰਾਨ ਉਹ ਆਪਣਾ ਕਵਾਲਿਟੀ ਟਾਈਮ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇੰਟਰੋਡਿਊਸ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਕਰਮਜੀਤ ਅਨਮੋਲ ਦਾ ਧਾਰਮਿਕ ਗੀਤ ‘ਤੇਰਾ ਜਨਮ ਦਿਨ ਬਾਬਾ’ ਹੋਇਆ ਰਿਲੀਜ਼

https://www.instagram.com/p/B5MUxszBVkI/

ਇਸ ਵੀਡੀਓ 'ਚ ਉਨ੍ਹਾਂ ਦਾ ਭਤੀਜਾ ਅਗਮਜੋਤ ਸਿੰਘ,ਪਵੀ,ਗੁਰਸ਼ਾਨ ਉਨ੍ਹਾਂ ਦਾ ਬੇਟਾ ਤੇ ਜੋਤ ਅਤੇ ਨੂਰ ਨਜ਼ਰ ਆ ਰਹੇ ਹਨ ।ਇਸ ਵੀਡੀਓ 'ਚ ਸਾਰਾ ਪਰਿਵਾਰ ਬਹੁਤ ਹੀ ਖ਼ੁਸ਼ ਨਜ਼ਰ ਆ ਰਿਹਾ ਹੈ । ਕਰਮਜੀਤ ਅਨਮੋਲ ਅਕਸਰ ਆਪਣੇ ਪਰਿਵਾਰ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/B5CAYlsh5H4/

ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਕਰਮਜੀਤ ਅਨਮੋਲ ਹਰ ਦੂਜੀ ਫ਼ਿਲਮ 'ਚ ਨਜ਼ਰ ਆ ਰਹੇ ਨੇ । ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ਆਈ ਸੀ ਮਿੰਦੋ ਤਸੀਲਦਾਰਨੀ ਜਿਸ 'ਚ ਉਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਲੀਡ ਰੋਲ 'ਚ ਨਜ਼ਰ ਆਏ ਸਨ । ਉਸ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network