ਕਰਮਜੀਤ ਅਨਮੋਲ ਪਰਿਵਾਰ ਦੇ ਨਾਲ ਸਿੰਗਾਪੁਰ ਦੇ ਯੂਨੀਵਰਸਲ ਸਟੂਡੀਓ 'ਚ ਪਹੁੰਚੇ,ਵੀਡੀਓ ਕੀਤਾ ਸਾਂਝਾ

Written by  Shaminder   |  November 25th 2019 11:22 AM  |  Updated: November 25th 2019 11:22 AM

ਕਰਮਜੀਤ ਅਨਮੋਲ ਪਰਿਵਾਰ ਦੇ ਨਾਲ ਸਿੰਗਾਪੁਰ ਦੇ ਯੂਨੀਵਰਸਲ ਸਟੂਡੀਓ 'ਚ ਪਹੁੰਚੇ,ਵੀਡੀਓ ਕੀਤਾ ਸਾਂਝਾ

ਕਰਮਜੀਤ ਅਨਮੋਲ ਏਨੀਂ ਦਿਨੀਂ ਆਪਣੇ ਪਰਿਵਾਰ ਨਾਲ ਸਿੰਗਾਪੁਰ 'ਚ ਕਵਾਲਿਟੀ ਟਾਈਮ ਬਿਤਾ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਸਿੰਗਾਪੁਰ ਦੇ ਯੂਨੀਵਰਸਲ ਸਟੂਡਿਓ 'ਚ ਘੁੰਮਣ ਪਹੁੰਚੇ ਹੋਏ ਹਨ। ਕਰਮਜੀਤ ਅਨਮੋਲ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਿੰਗਾਪੁਰ ਘੁੰਮ ਰਹੇ ਹਨ ਅਤੇ ਉੱਥੋਂ ਦੀਆਂ ਕਈ ਵਧੀਆ ਲੋਕੇਸ਼ਨ ਦਾ ਅਨੰਦ ਮਾਣ ਰਹੇ ਹਨ ।

ਹੋਰ ਵੇਖੋ:ਅਦਾਕਾਰ ਕਰਮਜੀਤ ਅਨਮੋਲ ਪਰਿਵਾਰ ਨਾਲ ਸਿੰਗਾਪੁਰ ‘ਚ ਬਿਤਾ ਰਹੇ ਸਮਾਂ,ਵੀਡੀਓ ਕੀਤਾ ਸਾਂਝਾ

https://www.instagram.com/p/B5P8qGYhUHH/

ਕਰਮਜੀਤ ਅਨਮੋਲ ਨੇ ਪਿਛਲੇ ਦਿਨੀਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ 'ਚ ਉਹ ਸਿੰਗਾਪੁਰ 'ਚ ਆਪਣੇ ਪਰਿਵਾਰ ਨਾਲ ਘੁੰਮਦੇ ਹੋਏ ਨਜ਼ਰ ਆਏ ਸਨ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਰੁਬਰੂ ਕਰਵਾਇਆ ਸੀ ।

https://www.instagram.com/p/B5MUxszBVkI/

ਕਰਮਜੀਤ ਅਨਮੋਲ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਲੰਬਾ ਸਮਾਂ ਅਦਾਕਾਰੀ ਲਈ ਸੰਘਰਸ਼ ਕੀਤਾ ਹੈ ਅਤੇ ਹੁਣ ਇਸੇ ਸੰਘਰਸ਼ ਦੀ ਬਦੌਲਤ ਉਨ੍ਹਾਂ ਦਾ ਨਾਂਅ ਕਾਮਯਾਬ ਅਦਾਕਾਰਾਂ ਦੀ ਸੂਚੀ 'ਚ ਆਉਂਦਾ ਹੈ । ਹਰ ਦੂਜੀ ਫ਼ਿਲਮ 'ਚ ਉਹ ਬਤੌਰ ਮੁੱਖ ਕਿਰਦਾਰਾਂ 'ਚ ਆਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network