ਅਦਾਕਾਰ ਕਰਣਵੀਰ ਮਹਿਰਾ ਨਿਧੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ

written by Shaminder | January 25, 2021

ਐਂਟਰਟੇਨਮੈਂਟ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ।ਆਏ ਦਿਨ ਕੋਈ ਨਾ ਕੋਈ ਸੈਲੀਬ੍ਰੇਟੀ ਵਿਆਹ ਕਰਵਾ ਰਿਹਾ ਹੈ । ਟੀਵੀ ਸੀਰੀਅਲ ਪਵਿਤਰ ਰਿਸ਼ਤਾ ‘ਚ ਆਪਣੀ ਬਿਹਤਰੀਨ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਕਰਣਵੀਰ ਮਹਿਰਾ ਨੇ ਐਤਵਾਰ ਨੂੰ ਨਿਧੀ ਸੇਠ ਦੇ ਨਾਲ ਦਿੱਲੀ ਸਥਿਤ ਇੱਕ ਗੁਰਦੁਆਰਾ ਸਾਹਿਬ ‘ਚ ਵਿਆਹ ਕਰਵਾ ਲਿਆ ।

karan and nidhi

ੳੇੁਨ੍ਹਾਂ ਦੇ ਵਿਆਹ ਦੀ ਖ਼ਬਰ ਮਿਲਦਿਆਂ ਹੀ ੳੇੁਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਇਸ ਦੇ ਨਾਲ ਹੀ ਕਰਨਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆ ਹਨ ।

ਹੋਰ ਪੜ੍ਹੋ : ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਬਣੇ ਟੈ੍ਰਫਿਕ ਹਵਲਦਾਰ, ਮੁੰਬਈ ਦੇ ਇਸ ਚੌਂਕ ਤੇ ਸੰਭਾਲਿਆ ਟ੍ਰੈਫਿਕ

karanveer

ਇਸ ਵਿਆਹ ‘ਚ ਕਰਨਵੀਰ ਅਤੇ ਨਿਧੀ ਦੇ ਦੋਸਤ ਅਤੇ ਪਰਿਵਾਰ ਦੇ ਲੋਕ ਹੀ ਸ਼ਾਮਿਲ ਹੋਏ ਸਨ ।ਉੱਥੇ ਹੀ ਕਰਨਵੀਰ ਦੇ ਕਰੀਬੀ ਦੋਸਤ ਬਰਖਾ ਅਤੇ ਇੰਦ੍ਰਨੀਲ ਸੇਨ ਗੁਪਤਾ ਨੇ ਵਿਆਹ ‘ਚ ਸ਼ਿਰਕਤ ਕੀਤੀ ।

karan and nidhi

ਨਿਧੀ ਨੇ ਵਿਆਹ ‘ਚ ਬੇਜ ਕਲਰ ਦਾ ਲਹਿੰਗਾ ਪਾਇਆ ਸੀ, ਜਦੋਂਕਿ ਕਰਨਵੀਰ ਪਰਪਲ ਕਲਰ ਦੇ ਜੈਕੇਟ ‘ਚ ਕਾਫੀ ਹੈਂਡਸਮ ਲੱਗ ਰਹੇ ਸਨ ।

 

View this post on Instagram

 

A post shared by KaranVeerMehra (@karanveermehra)

0 Comments
0

You may also like