ਮਰਨ ਤੋਂ ਪਹਿਲਾਂ ਸਾਰੀ ਜਾਇਦਾਦ ਪਿਤਾ ਪੁੱਤਰ ਦੇ ਨਾਂਅ ਕਰ ਗਿਆ ਅਦਾਕਾਰ ਕੁਸ਼ਾਲ ਪੰਜਾਬੀ,ਬੀਤੇ ਦਿਨ ਕੀਤੀ ਸੀ ਖੁਦਕੁਸ਼ੀ

written by Shaminder | December 28, 2019

ਕੁਸ਼ਾਲ ਪੰਜਾਬੀ ਜਿਨ੍ਹਾਂ ਨੇ ਕਿ ਬੀਤੇ ਦਿਨ ਖੁਦਕੁਸ਼ੀ ਕਰ ਲਈ ਸੀ । ਉਨ੍ਹਾਂ ਦੀ ਮੌਤ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਮੌਤ 'ਤੇ ਯਕੀਨ ਨਹੀਂ ਕਰ ਪਾ ਰਿਹਾ । ਪਰ ਮਰਨ ਤੋਂ ਪਹਿਲਾਂ ਉਹ ਸਾਰੀ ਜਾਇਦਾਦ ਆਪਣੇ ਪਿਤਾ,ਪੁੱਤਰ ਦੇ ਨਾਂਅ ਕਰ ਗਏ ਹਨ ।ਦੱਸਿਆ ਜਾ ਰਿਹਾ ਹੈ ਕਿ ਡਿਪ੍ਰੈਸ਼ਨ ਦੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ ।ਦਿਹਾਂਤ ਦੇ ਬਾਰੇ ਉਨ੍ਹਾਂ ਦੇ ਕਰੀਬੀ ਦੋਸਤ ਕਰਨਵੀਰ ਸਿੰਘ ਵੋਹਰਾ ਦੀ ਪੋਸਟ ਤੋਂ ਮਿਲੀ ਸੀ ।

ਹੋਰ ਵੇਖੋ:Search ਕੁਸ਼ਾਲ ਪੰਜਾਬੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਕੁਸ਼ਾਲ ਪੰਜਾਬੀ ਨੇ ਡੇਢ ਪੰਨੇ ਦਾ ਲਿਖਿਆ ਸੁਸਾਈਡ ਨੋਟ, ਨੋਟ ’ਚ ਕੀਤਾ ਇਹ ਖੁਲਾਸਾ

https://www.instagram.com/p/B6cT-_mpkca/

ਇੰਡਸਟਰੀ 'ਚ ਹੀ ਉਨ੍ਹਾਂ ਦੇ ਇੱਕ ਹੋਰ ਦੋਸਤ  ਨੇ ਕੁਸ਼ਲ ਪੰਜਾਬੀ ਦੀ ਮਾਂ ਦੀ ਹਾਲਤ ਬਾਰੇ ਦੱਸਿਆ ਹੈ । ਉਨ੍ਹਾਂ ਦੇ  ਦੋਸਤ ਕੁਸ਼ਲ ਪੰਜਾਬੀ ਦੀ ਮਾਂ ਨੂੰ ਮਿਲਣ ਪਹੁੰਚੇ ਸਨ । ਉਨ੍ਹਾਂ ਨੇ ਪਿੰਕਵਿਲਾ ਨਾਂਅ ਦੇ ਇੱਕ ਵੈੱਬ ਚੈਨਲ ਨੂੰ ਦੱਸਿਆ ਕਿ "ਮੈਂ ਉਸ ਦਾ ਕਲੋਜ਼ ਫ੍ਰੈਂਡ ਤਾਂ ਨਹੀਂ ਸੀ ਪਰ ਇੱਕ ਦਿਨ ਪਹਿਲਾਂ ਹੀ ਮੈਂ ਉਸ ਨੂੰ ਇੱਕ ਰੇਸਤਰਾਂ 'ਚ ਮਿਲਿਆ ਸੀ ।

https://www.instagram.com/p/B6LKOVBJqIZ/

ਪਰ ਜਦੋਂ ਮੈਂ ਉਸਦੀ ਆਤਮਹੱਤਿਆ ਬਾਰੇ ਸੁਣਿਆ ਤਾਂ ਮੈਂ ਹੈਰਾਨ ਰਹਿ ਗਿਆ,ਉਹ ਇੱਕ ਸੁਲਝਿਆ ਹੋਇਆ ਇਨਸਾਨ ਸੀ,ਮੈਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਵੇਂ ਹੋਇਆ ਕਿ ਉਸ ਨੇ ਇਹ ਕਦਮ ਚੁੱਕਿਆ,ਅਜਿਹਾ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ'।

https://www.instagram.com/p/B6A-PzYJCfK/

ਮਰਨ ਤੋਂ ਪਹਿਲਾਂ ਉਹ ਸਾਰੀ ਜਾਇਦਾਦ ਆਪਣੇ ਪਿਤਾ,ਪੁੱਤਰ ਅਤੇ ਭੈਣ ਦੇ ਨਾਂਅ ਕਰ ਗਏ ਹਨ।

https://www.instagram.com/p/B6jSjkHAUBt/

ਦੱਸ ਦਈਏ ਕਿ ਕੁਸ਼ਲ ਪੰਜਾਬੀ ਦੀ ਵਿਆਹੁਤਾ ਜ਼ਿੰਦਗੀ 'ਚ ਕੁਝ ਪ੍ਰੇਸ਼ਾਨੀ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ।

0 Comments
0

You may also like