ਅਦਾਕਾਰ ਮਲਕੀਤ ਰੌਣੀ ਨੇ ਇਹ ਪੋਸਟ ਪਾ ਕੇ ਸਮੇਂ ਦੀਆਂ ਸਰਕਾਰਾਂ ਨੂੰ ਲਗਾਈ ਫਟਕਾਰ

written by Rupinder Kaler | May 11, 2021

ਅਦਾਕਾਰ ਮਲਕੀਤ ਰੌਣੀ ਅਕਸਰ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਫਟਕਾਰ ਲਗਾਈ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ ‘ਮੈਂ ਕਲਾਕਾਰ ਹਾਂ …ਜੇ ਮੇਰਾ ਰੁਜ਼ਗਾਰ ਗੈਰ ਜ਼ਰੂਰੀ ਹੈ ਤਾਂ ਮੇਰਾ ਵੋਟ ਵੀ ਗੈਰ ਜ਼ਰੂਰੀ ਹੈ ।

Pic Courtesy: Instagram

ਹੋਰ ਪੜ੍ਹੋ :

ਧਰਮਿੰਦਰ ਨੇ ਵੀਡੀਓ ਸ਼ੇਅਰ ਕਰਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

kankan da peer song actor malkeet rauni

ਜਿਸ ਦੇਸ਼ ਦੇ ਲੋਕ ਭੁੱਖੇ ਮਰਦੇ ਹੋਣ ਤੇ ਉਹਨਾਂ ਦਾ ਰਾਜਾ ਸੁੱਤਾ ਪਿਆ ਹੋਵੇ ਉਸ ਦੇਸ਼ ਨੇ ਕੀ ਤਰੱਕੀ ਕਰਨੀ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸਰਕਾਰ ਨੇ ਬਹੁਤ ਸਾਰੇ ਕੰਮਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ ।

Malkeet Rauni Giving full support in the fight for farmers' rights Pic Courtesy: Instagram

ਜਿਸ ਕਰਕੇ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ ਤੇ ਲੋਕਾਂ ਦੀ ਆਮਦਨ ਤੇ ਰੋਕ ਲੱਗ ਗਈ ਹੈ । ਕੁਝ ਲੋਕਾਂ ਨੂੰ ਤਾਂ ਗੁਜਾਰਾ ਕਰਨਾ ਔਖਾ ਹੋ ਗਿਆ । ਇਸ ਤਰ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਤੇ ਵੀ ਬਰੇਕ ਲੱਗੀ ਹੋਈ ਹੈ, ਸ਼ਾਇਦ ਇਸੇ ਕਰਕੇ ਮਲਕੀਤ ਰੌਣੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਫਟਕਾਰ ਲਗਾਈ ਹੈ ।

 

You may also like