ਅਦਾਕਾਰ ਮਨੀਸ਼ ਪੌਲ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ, ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

written by Shaminder | December 07, 2020

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਕਈ ਸੈਲੀਬ੍ਰੇਟੀ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਅਦਾਕਾਰ ਮਨੀਸ਼ ਪੌਲ ਵੀ ਇਸ ਵਾਇਰਸ ਨਾਲ ਪੀੜਤ ਹਨ ।'ਜੁਗ ਜੁਗ ਜੀਓ' ਦੀ ਟੀਮ 'ਤੇ ਇਸ ਸਮੇਂ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ। ਵਰੁਣ ਧਵਨ, ਨਿਰਦੇਸ਼ਕ ਰਾਜ ਮਹਿਤਾ ਅਤੇ ਨੀਤੂ ਕਪੂਰ ਤੋਂ ਬਾਅਦ ਹੁਣ ਮਨੀਸ਼  ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਮਨੀਸ਼ ਇਸ ਸਮੇਂ ਮੁੰਬਈ 'ਚ ਹਨ। manish ਹਾਲਾਂਕਿ ਉਹ ਹੋਮ ਆਈਸੋਲੇਸ਼ਨ 'ਚ ਹਨ ਜਾਂ ਹਸਪਤਾਲ 'ਚ ਐਡਮਿਟ ਹਨ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।  ਖ਼ਬਰ ਅਨੁਸਾਰ ਹਲਕਾ ਬੁਖ਼ਾਰ ਹੋਣ ਤੋਂ ਬਾਅਦ ਮਨੀਸ਼ ਮੁੰਬਈ ਵਾਪਸ ਆਏ ਸਨ। ਹੋਰ ਪੜ੍ਹੋ : ਸਾਊਥ ਅਦਾਕਾਰਾ ਆਸ਼ਰਿਤਾ ਸ਼ੈੱਟੀ ਨਾਲ ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕੇਟਰ ਮਨੀਸ਼ ਪਾਂਡੇ
manish ਇਥੇ ਆ ਕੇ ਉਨ੍ਹਾਂ ਨੇ ਆਪਣਾ ਕੋਵਿਡ-19 ਦਾ ਟੈਸਟ ਕਰਵਾਇਆ ਤਾਂ ਰਿਪੋਰਟਸ ਪਾਜ਼ੇਟਿਵ ਆਈ। manish ਮਨੀਸ਼ ਨੇ ਵੀ ਆਪਣੀ ਤਬੀਅਤ ਨੂੰ ਲੈ ਕੇ ਕੋਈ ਟਵੀਟ ਦਾ ਪੋਸਟ ਫੈਨਜ਼ ਦੇ ਨਾਲ ਸ਼ੇਅਰ ਨਹੀਂ ਕੀਤਾ ਹੈ। ਪਰ ਵਰੁਣ ਧਵਨ ਨੇ ਜ਼ਰੂਰ ਆਪਣੇ ਕੋਰੋਨਾ ਦਾ ਸ਼ਿਕਾਰ ਹੋਣ ਦੀ ਖ਼ਬਰ ਨੂੰ ਕੰਫਰਮ ਕਰ ਦਿੱਤਾ ਹੈ।  

0 Comments
0

You may also like