ਅਦਾਕਾਰ ਮਿਲਿੰਦ ਸੋਮਨ 'ਤੇ ਉਨ੍ਹਾਂ ਦੀ ਪਤਨੀ 'ਚ ਉਮਰ ਦੇ ਵੱਡੇ ਫਾਸਲੇ ਨੂੰ ਲੈ ਕੇ ਲੋਕਾਂ ਨੇ ਕੀਤੇ ਕਮੈਂਟ,ਕਿਹਾ ਅੰਕਿਤਾ ਤੁਹਾਨੂੰ ਪਾਪਾ ਕਹਿੰਦੀ ਹੋਵੇਗੀ

Written by  Shaminder   |  September 13th 2019 03:40 PM  |  Updated: September 13th 2019 03:42 PM

ਅਦਾਕਾਰ ਮਿਲਿੰਦ ਸੋਮਨ 'ਤੇ ਉਨ੍ਹਾਂ ਦੀ ਪਤਨੀ 'ਚ ਉਮਰ ਦੇ ਵੱਡੇ ਫਾਸਲੇ ਨੂੰ ਲੈ ਕੇ ਲੋਕਾਂ ਨੇ ਕੀਤੇ ਕਮੈਂਟ,ਕਿਹਾ ਅੰਕਿਤਾ ਤੁਹਾਨੂੰ ਪਾਪਾ ਕਹਿੰਦੀ ਹੋਵੇਗੀ

ਮਾਡਲ ਅਤੇ ਅਦਾਕਾਰ ਮਿਲਿੰਦ ਸੋਮਨ ਆਪਣੇ ਜ਼ਮਾਨੇ 'ਚ ਕਈ ਵਿਵਾਦਿਤ ਇਸ਼ਤਿਹਾਰਾਂ ਕਾਰਨ ਚਰਚਾ 'ਚ ਰਹੇ ਸਨ । ਪਰ ਬੀਤੇ ਸਾਲ ਉਨ੍ਹਾਂ ਨੇ ਵਿਆਹ ਕਰਵਾਇਆ ਸੀ ਤਾਂ ਉਸ ਦੀ ਵੀ ਕਾਫੀ ਚਰਚਾ ਹੋਈ ਸੀ । ਬੀਤੇ ਵਰ੍ਹੇ ਉਨ੍ਹਾਂ ਨੇ ਆਪਣੇ ਤੋਂ 26 ਸਾਲ ਛੋਟੀ ਕੁੜੀ ਅੰਕਿਤਾ ਨਾਲ ਵਿਆਹ ਕਰਵਾਇਆ ਸੀ ।ਹੁਣ ਉਨ੍ਹਾਂ ਨੇ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਤੋਂ 26 ਸਾਲ ਛੋਟੀ ਅੰਕਿਤਾ ਨਾਲ ਵਿਆਹ ਕਿਉਂ ਕਰਵਾਇਆ ਸੀ ।

ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਇੱਕ ਮੁਹਿੰਮ ਦਾ ਹੈ, ਵੀਡੀਓ 'ਚ ਮਿਲਿੰਦ ਸੋਮਨ ਅਤੇ ਅੰਕਿਤਾ ਦੀ ਕਹਾਣੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ । ਵੀਡੀਓ 'ਚ ਪਹਿਲਾਂ ਮਿਲਿੰਦ ਸੋਸ਼ਲ ਮੀਡੀਆ 'ਤੇ ਆਉਣ ਵਾਲੇ ਮੈਸੇਜ਼ ਪੜਦੇ ਹਨ ।

milind soman and his wife के लिए इमेज परिणाम

ਮੈਸੇਜ 'ਚ ਲਿਖਿਆ ਹੁੰਦਾ ਹੈ ਕਿ 'ਇੱਕ ਉਮਰ ਦਰਾਜ ਆਦਮੀ ਦਾ ਇੱਕ ਬੱਚੀ ਨਾਲ  ਵਿਆਹ ਕਰਨਾ ਸੋਭਦਾ ਨਹੀਂ ਅਤੇ ਇਸ ਲਈ ਤੁਹਾਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ,ਅੰਕਿਤਾ ਤੁਹਾਨੂੰ ਪਾਪਾ ਜੀ ਕਹਿੰਦੀ ਹੋਵੇਗੀ"। ਜਿਸ ਦਾ ਜਵਾਬ ਮਿਲਿੰਦ ਸੋਮਨ ਬਹੁਤ ਹੀ ਵਧੀਆ ਤਰੀਕੇ ਨਾਲ ਦਿੰਦੇ ਹਨ ।

milind soman and his wife के लिए इमेज परिणाम

ਉਮਰ ਦੇ ਏਨੇ ਵੱਡੇ ਫਾਸਲੇ 'ਤੇ ਮਿਲਿੰਦ ਦਾ ਕਹਿਣਾ ਹੈ ਕਿ "ਇਹ ਬਹੁਤ ਵੱਡਾ ਅੰਤਰ ਹੈ,ਏਨਾ ਅੰਤਰ ਮੇਰੇ ਅਤੇ ਮੇਰੀ ਮਾਂ ਦੀ ਉਮਰ 'ਚ ਹੈ । ਮਿਲਿੰਦ ਦਾ ਕਹਿਣਾ ਹੈ ਕਿ ਕਿਸੇ ਨੂੰ ਪਿਆਰ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ।ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network