ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

Written by  Shaminder   |  May 13th 2021 11:55 AM  |  Updated: May 13th 2021 02:27 PM

ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਮੁਕੇਸ਼ ਖੰਨਾ ਨੇ ਲਿਖਿਆ ਕਿ ‘ 'ਕੱਲ੍ਹ ਮੈਂ ਆਪਣੀ ਮੌਤ ਦੀ ਝੂਠੀ ਖ਼ਬਰ ਦੀ ਸੱਚਾਈ ਦੱਸਣ ਲਈ ਸੰਘਰਸ਼ ਕੀਤਾ। ਪਰ ਮੈਨੂੰ ਨਹੀਂ ਪਤਾ ਸੀ ਕਿ ਇਕ ਭਿਆਨਕ ਸੱਚ ਮੇਰੇ ਨੇੜੇ ਘੁੰਮ ਰਿਹਾ ਸੀ। ਅੱਜ ਮੇਰੀ ਇਕਲੌਤੀ ਵੱਡੀ ਭੈਣ ਕਮਲ ਕਪੂਰ ਦੀ ਦਿੱਲੀ ਵਿਚ ਮੌਤ ਹੋ ਗਈ ਹੈ, ਉਸਦੀ ਮੌਤ  ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ।

mukesh image from Mukesh Khanna's instagram

ਹੋਰ ਪੜ੍ਹੋ : ਅੱਜ ਹੈ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦਾ ਜਨਮ ਦਿਨ, ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਮਨਵਾਇਆ ਅਦਾਕਾਰੀ ਦਾ ਲੋਹਾ  

mukesh-khanna image from Mukesh Khanna's instagram

ਕੋਵਿਡ ਨੂੰ  12 ਦਿਨ ਹਰਾਉਣ ਤੋਂ ਬਾਅਦ ਉਹ ਲੰਗਜ਼ ਕੰਜੈਸਚਨ ਤੋਂ ਹਾਰ ਗਈ। ਪਤਾ ਨਹੀਂ ਉਪਰ ਵਾਲਾ ਕੀ ਹਿਸਾਬ ਕਿਤਾਬ ਕਰ ਰਿਹਾ ਹੈ। ਸੱਚਮੁੱਚ, ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਹਿੱਲ ਗਿਆ ਹਾਂ'।

Mukesh Khanna image from Mukesh Khanna's instagram

ਦੱਸ ਦਈਏ ਕਿ ਮੁਕੇਸ਼ ਖੰਨਾ ਦੀ ਭੈਣ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਨੇ ਕੋਰੋਨਾ ਨੂੰ ਤਾਂ ਹਰਾ ਦਿੱਤਾ, ਪਰ ਕੁਝ ਹੋਰ ਸਿਹਤ ਪ੍ਰੇਸ਼ਾਨੀ ਦੇ ਚੱਲਦੇ ਉਸ ਦਾ ਦਿਹਾਂਤ ਹੋ ਗਿਆ।

ਬੀਤੇ ਦਿਨ ਮੁਕੇਸ਼ ਖੰਨਾ ਦੇ ਦਿਹਾਂਤ ਦੀ ਅਫਵਾਹ ਵੀ ਉੱਡੀ ਸੀ ਜਿਸ ਤੋਂ ਬਾਅਦ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਉਹ ਬਿਲਕੁਲ ਤੰਦਰੁਸਤ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network