ਲਾਕਡਾਊਨ ਕਰਕੇ ਅਦਾਕਾਰ ਨਿਰਭੈ ਵਧਵਾ ਨੂੰ ਨਹੀਂ ਮਿਲ ਰਿਹਾ ਕੰਮ, ਘਰ ਚਲਾਉਣ ਲਈ ਵੇਚਿਆ ਮੋਟਰਸਾਈਕਲ

written by Rupinder Kaler | June 09, 2021

ਲਾਕਡਾਊਨ ਨੇ ਲੋਕਾਂ ਨੂੰ ਆਰਿਥਕ ਪੱਖੋਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ।ਤਾਲਾਬੰਦੀ ਕਰਕੇ ਕਈ ਲੋਕ ਆਪਣੀਆਂ ਨੌਕਰੀਆਂ ਅਤੇ ਰੁਜ਼ਗਾਰ ਗੁਆ ਬੈਠੇ ਹਨ । ਹੋਰ ਤਾਂ ਹੋਰ ਕਈ ਕਲਾਕਾਰ ਸੜਕ 'ਤੇ ਆ ਗਏ। ਟੀਵੀ ਸ਼ੋਅ 'ਹਨੂੰਮਾਨ' ਦੇ ਅਦਾਕਾਰ ਨਿਰਭੈ ਵਧਵਾ ਪਿਛਲੇ ਡੇਢ ਸਾਲ ਤੋਂ ਬੇਰੁਜ਼ਗਾਰ ਹੈ। ਤਾਲਾਬੰਦੀ ਦੌਰਾਨ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ ਜਿਸ ਕਰਕੇ ਉਸ ਨੂੰ ਆਰਥਿਕ ਤੌਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹੀ ਨਹੀਂ ਅਦਾਕਾਰ ਨੂੰ ਆਪਣੀ ਮਨਪਸੰਦ ਸੁਪਰਬਾਈਕ ਵੇਚਣੀ ਪਈ ਹੈ ।

Pic Courtesy: Instagram
ਹੋਰ ਪੜ੍ਹੋ :
Pic Courtesy: Instagram
ਨਿਰਭੈ ਵਧਵਾ ਦੱਸਿਆ ਹੈ ਕਿ “ਤਕਰੀਬਨ ਡੇਢ ਸਾਲ ਘਰ ਬੈਠੇ ਰਹਿਣ ਨਾਲ ਸਾਰੀਆਂ ਚੀਜ਼ਾਂ ਵਿਗੜ ਗਈਆਂ ਅਤੇ ਇਸ ਤਾਲਾਬੰਦੀ ਕਾਰਨ ਮੇਰੀ ਸਾਰੀ ਬਚਤ ਖਤਮ ਹੋ ਗਈ। ਕੋਈ ਕੰਮ ਨਹੀਂ ਸੀ, ਲਾਈਵ ਸ਼ੋਅ ਵੀ ਨਹੀਂ ਹੋ ਰਹੇ ਸਨ। ਕੁਝ ਪੇਮੈਂਟ ਬਾਕੀ ਸੀ, ਉਹ ਵੀ ਨਹੀਂ ਮਿਲਿਆ। ਮੈਂ ਐਡਵੈਂਚਰ ਦਾ ਸ਼ੌਕੀਨ ਹਾਂ। ਇਸ ਲਈ ਉਸ ਕੋਲ ਇੱਕ ਸੁਪਰ ਬਾਈਕ ਸੀ। ਮਜਬੂਰੀ ਵਿਚ ਉਸ ਨੂੰ ਵੇਚਣਾ ਪਿਆ।
Pic Courtesy: Instagram
ਖਰਚੇ ਚਲਾਉਣ ਲਈ ਉਸ ਨੇ ਬਾਈਕ ਵੇਚਣ ਦਾ ਵੱਡਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਬਾਈਕ ਵੇਚਣਾ ਸੌਖਾ ਨਹੀਂ ਸੀ, ਕਿਉਂਕਿ ਇਹ ਬਹੁਤ ਮਹਿੰਗੀ ਬਾਈਕ ਸੀ। ਨਿਰਭੈ ਨੇ ਦੱਸਿਆ ਕਿ ਉਸ ਨੇ ਆਪਣੀ ਬਾਈਕ ਨੂੰ 22 ਲੱਖ ਰੁਪਏ ਵਿੱਚ ਖਰੀਦਿਆ ਸੀ। ਇਸ ਲਈ ਖਰੀਦਦਾਰਾਂ ਨੂੰ ਲੱਭਣਾ ਮੁਸ਼ਕਲ ਹੋ ਗਿਆ। ਆਖਰਕਾਰ ਸਾਢੇ ਨੌਂ ਲੱਖ ਵਿੱਚ ਕੰਪਨੀ ਨੂੰ ਵੇਚ ਦਿੱਤਾ ਗਿਆ। ਨਿਰਭੈ ਦੀਆਂ ਬਹੁਤ ਸਾਰੀਆਂ ਯਾਦਾਂ ਇਸ ਬਾਈਕ ਨਾਲ ਜੁੜੀਆਂ ਸਨ।
 
View this post on Instagram
 

A post shared by Nirbhay Wadhwa (@nirbhay.wadhwa)

0 Comments
0

You may also like