ਅਦਾਕਾਰਾ ਓਸ਼ੀਨ ਬਰਾੜ ਦੇ ਭਰਾ ਪ੍ਰਤੀਕ ਬਰਾੜ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ

written by Rupinder Kaler | April 21, 2021 04:09pm

ਅਦਾਕਾਰਾ ਓਸ਼ੀਨ ਬਰਾੜ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ । ਉਹਨਾਂ ਦੇ ਭਰਾ ਪ੍ਰਤੀਕ ਬਰਾੜ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਹੈ । ਇਸ ਦੀ ਜਾਣਕਾਰੀ ਓਸ਼ੀਨ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਮੇਰੇ ਵੱਡੇ ਵੀਰ ਪ੍ਰਤੀਕ ਮੈਂ ਤੈਨੂੰ ਪਿਆਰ ਕਰਦੀ ਹਾਂ ਤੇ ਹਮੇਸ਼ਾ ਕਰਦੀ ਰਹਾਂਗੀ …ਅਸੀਂ ਫਿਰ ਜ਼ਰੂਰ ਮਿਲਾਂਗੇ ..ਤਦ ਤੱਕ ਆਪਣਾ ਖਿਆਲ ਰੱਖੀ ਵੀਰੇ’ ।

ਹੋਰ ਪੜ੍ਹੋ :

ਜਗਦੀਪ ਰੰਧਾਵਾ ਨੇ ਭਾਵੁਕ ਹੋ ਕੇ ਸ਼ੇਅਰ ਕੀਤੀ ਇਹ ਤਸਵੀਰ, ਕਿਹਾ- ‘ਬੰਦ ਕਮਰਿਆਂ ‘ਚੋਂ ਲਿਖੇ ਆਡਰ ਲਾਕਡਾਊਨ ਤਾਂ ਲਗਾ ਦਿੰਦੇ ਨੇ ਪਰ ਇਨ੍ਹਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਕਿ…’

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰਾ ਨੇ ਇਸ ਤੋਂ ਪਹਿਲਾਂ ਵੀ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਹਨਾਂ ਨੇ ਚੰਡੀਗੜ੍ਹ ਦੇ ਕੁਝ ਹਸਪਤਾਲਾਂ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਹਨ ।ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਭਰਾ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ ਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ ।

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ‘ਕੋਈ ਵੀ ਗ਼ਲਤੀ ਦੇ ਨਾਲ ਸੈਕਟਰ 16 ਦੇ ਮਲਟੀਸਪੈਸ਼ਲਿਸਟ ਹਸਪਤਾਲ ਚੰਡੀਗੜ੍ਹ ਵਿੱਚ ਨਾ ਜਾਏ … ਮੇਰੇ ਭਰਾ ਦੀ ਅੱਜ ਜੋ ਵੀ ਹਾਲਤ ਹੈ ਇਸ ਹਸਪਤਾਲ ਨੇ ਹੀ ਕੀਤੀ ਹੈ। ਮੇਰੇ ਭਰਾ ਨੂੰ ਕੋਵਿਡ ਵਾਰਡ ਵਿੱਚ 8-9 ਘੰਟੇ ਤੱਕ ਕੋਈ ਵੀ ਦੇਖਣ ਨਹੀਂ ਸੀ ਆਉਂਦਾ ਤੇ ਉਸ ਨੂੰ ਇੰਨੀਆਂ ਤੇਜ਼ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਦੇ ਪੂਰੇ ਸਰੀਰ ਦੇ ਵਿੱਚ ਤੇਜ਼ਾਬ ਬਣ ਗਿਆ । 6-7 ਦਿਨਾਂ ਤੋਂ ਉਹ ਕੁਝ ਖਾ ਵੀ ਨਹੀਂ ਰਹੇ ਸਨ।

You may also like