ਅਦਾਕਾਰ ਪਰੇਸ਼ ਰਾਵਲ ਦੇ ਦਿਹਾਂਤ ਦੀ ਉੱਡੀ ਅਫਵਾਹ, ਅਦਾਕਾਰ ਨੇ ਫਨੀ ਅੰਦਾਜ਼ ‘ਚ ਦਿੱਤਾ ਜਵਾਬ

written by Shaminder | May 14, 2021

ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਭਰ ‘ਚ ਵੱਧਦਾ ਜਾ ਰਿਹਾ ਹੈ । ਅਜਿਹੇ ‘ਚ ਫੇਕ ਨਿਊਜ਼ ਵੀ ਵਧ ਗਈਆਂ ਹਨ । ਕਈ ਸੈਲੀਬ੍ਰੇਟੀਜ਼ ਦੀ ਮੌਤ ਦੀ ਅਫਵਾਹ ਤੋਂ ਬਾਅਦ ਹੁਣ ਅਦਾਕਾਰ ਪਰੇਸ਼ ਰਾਵਲ ਦੀ ਮੌਤ ਦੀ ਅਫਵਾਹ ਉੱਡੀ ਹੈ । ਜਿਸ ਦਾ ਜਵਾਬ ਅਦਾਕਾਰ ਨੇ ਵੀ ਬੜੇ ਹੀ ਫਨੀ ਅੰਦਾਜ਼ ‘ਚ ਦਿੱਤਾ ਹੈ । ਟਵਿੱਟਰ ‘ਤੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕੀਤੀ ਕਿ ਜਿਸ ਸਮੇਂ ਮੇਰੀ ਮੌਤ ਦੀ ਅਫਵਾਹ ਫੈਲੀ ਉਸ ਸਮੇਂ ਮੈਂ ਸੁੱਤਾ ਪਿਆ ਸੀ ।

Paresh Rawal Image From Paresh Rawal's Instagram
ਹੋਰ ਪੜ੍ਹੋ : ਇੱਕ ਰਾਤ ਵਿੱਚ ਅਨੁਪਮ ਖੇਰ ਦੇ ਬਦਲੇ ਸੁਰ, ਮੋਦੀ ਸਰਕਾਰ ਦੀ ਅਲੋਚਨਾ ਕਰਨ ਤੋਂ ਬਾਅਦ ਕੀਤਾ ਨਵਾਂ ਟਵੀਟ
Paresh Rawal ਦੱਸ ਦਈਏ ਕਿ ਇਸ ਤੋਂ ਪਹਿਲਾਂ ਮੀਨਾਕਸ਼ੀ ਸ਼ੇਸ਼ਾਧਰੀ, ਕਿਰਣ ਖੇਰ, ਮੁਕੇਸ਼ ਖੰਨਾ ਸਣੇ ਕਈ ਕਲਾਕਾਰਾਂ ਦੀ ਮੌਤ ਦੀ ਅਫਵਾਹ ਉੱਡੀ ਸੀ ।
paresh Rawal Image From Paresh Rawal's Instagram
ਸ਼ੁੱਕਰਵਾਰ ਨੂੰ ਪਰੇਸ਼ ਰਾਵਲ  ਨੂੰ ਸ਼ਰਧਾਂਜਲੀ ਦਿੰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਗਈ, ਜਿਸ ਦਾ ਜਵਾਬ ਵੈਟਰਨ ਅਦਾਕਾਰ ਨੇ ਖ਼ੁਦ ਮਜ਼ਾਕੀਆ ਅੰਦਾਜ਼ ’ਚ ਦਿੱਤਾ। ਲਾਫਟਰ ਹਾਊਸ ਨਾਂ ਦੇ ਇਸ ਅਕਾਊਂਟ ’ਤੇ ਫੳਰੲਸਹ ੍ਰੳਾੳਲ ਦੇ ਦੇਹਾਂਤ ਦੀ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ - ਅੱਜ ਸਵੇਰੇ ਭਾਵ 14 ਮਈ  2021 ਨੂੰ ਸਵੇਰੇ ੭ ਵਜੇ ਫਿਲਮ ਇੰਡਸਟਰੀ ਦਾ ਹਿੱਸਾ ਰਹੇ ਪਰੇਸ਼ ਰਾਵਲ ਜੀ ਦੀ ਮੌਤ ਹੋ ਗਈ। ਇਸ ਦੌਰਾਨ ਪਰੇਸ਼ ਰਾਵਲ ਨੇ ਇਸ ਪੋਸਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ - ਤੁਹਾਡੀ ਗ਼ਲਤਫਹਿਮੀ ਲਈ ਮਾਫ਼ੀ ਚਾਹੁੰਦਾ ਹਾਂ ਕਿਉਂਕਿ 7 ਵਜੇ ਤੋਂ ਬਾਅਦ ਮੈਂ ਸੁੱਤਾ ਪਿਆ ਸੀ।
Paresh Rawal Image From Paresh Rawal Twitter
ਹਰਭਜਨ ਮਾਨ ਨੇ ਆਪਣੇ ਜੱਦੀ ਘਰ ਦਾ ਵੀਡੀਓ ਕੀਤਾ ਸਾਂਝਾ, ਕਿਹਾ ‘ਕਾਸ਼ ਇਨ੍ਹਾਂ ਖਾਲੀ ਪਏ ਘਰਾਂ ‘ਚ ਮੁੜ ਤੋਂ ਰੌਣਕਾਂ ਪਰਤ ਆਉਣ’  

0 Comments
0

You may also like