ਅਦਾਕਾਰ ਤਾਪਸ ਪਾਲ ਦਾ ਦੇਹਾਂਤ, ਮਾਧੁਰੀ ਦੀਕਸ਼ਤ ਨਾਲ ਕੀਤਾ ਸੀ ਡੈਬਿਊ

Written by  Rupinder Kaler   |  February 18th 2020 05:43 PM  |  Updated: February 18th 2020 05:43 PM

ਅਦਾਕਾਰ ਤਾਪਸ ਪਾਲ ਦਾ ਦੇਹਾਂਤ, ਮਾਧੁਰੀ ਦੀਕਸ਼ਤ ਨਾਲ ਕੀਤਾ ਸੀ ਡੈਬਿਊ

ਅਦਾਕਾਰ ਤੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ । ਇਹ ਖਬਰ ਸਾਹਮਣੇ ਆਉਂਦਿਆਂ ਹੀ ਫਿਲਮ ਇੰਡਸਟਰੀ ਤੇ ਰਾਜਨੀਤੀ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਤਾਪਸ ਆਪਣੀ ਧੀ ਨੂੰ ਮਿਲਣ ਮੁੰਬਈ ਆਏ ਸਨ। ਜਦੋਂ ਉਹ ਕੋਲਕਾਤਾ ਵਾਪਸ ਜਾ ਰਹੇ ਸਨ, ਏਅਰਪੋਰਟ 'ਤੇ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਉੱਠਿਆ।

ਉਨ੍ਹਾਂ ਨੂੰ ਜੁਹੂ ਦੇ ਹਸਪਤਾਲ ਲਿਜਾਇਆ ਗਿਆ ਪਰ ਸਵੇਰੇ ਕਰੀਬ 4 ਵਜੇ ਉਨ੍ਹਾਂ ਦਮ ਤੋੜ ਦਿੱਤਾ। ਦੱਸ ਦੇਈਏ ਕਿ ਤਾਪਸ ਦਾ ਜਨਮ ਪੱਛਮੀ ਬੰਗਾਲ ਦੇ ਚੰਦਰਨਗਰ 'ਚ ਹੋਇਆ ਸੀ। ਉਨ੍ਹਾਂ ਹੁਗਲੀ ਮੋਹਸਿਨ ਕਾਲਜ ਤੋਂ ਜੀਵ ਵਿਗਿਆਨ 'ਚ ਗ੍ਰੈਜੂਏਸ਼ਨ ਕੀਤੀ ਸੀ। ਬੰਗਾਲੀ ਸਿਨੇਮਾ 'ਚ ਚਾਰ ਸਾਲ ਕੰਮ ਕਰਨ ਤੋਂ ਬਾਅਦ ਤਾਪਸ ਨੇ ਆਪਣੀ ਪਹਿਲੀ ਹਿੰਦੀ ਫਿਲਮ 'ਅਬੋਧ' 'ਚ ਲੀਡ ਰੋਲ ਪਲੇਅ ਕੀਤਾ ਸੀ।

ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਨੇ ਅਪੋਜ਼ਿਟ ਰੋਲ ਪਲੇਅ ਕੀਤਾ ਸੀ। ਦੱਸ ਦੇਈਏ ਕਿ ਸਾਲ 1984 'ਚ ਰਿਲੀਜ਼ ਹੋਈ ਹਿਰੇਨ ਨਾਗ ਨਿਰਦੇਸ਼ਿਤ ਫਿਲਮ 'ਅਬੋਧ' 'ਚ ਮਾਧੁਰੀ ਦੀਕਸ਼ਤ ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕੀਤਾ ਸੀ। 30 ਸਾਲ ਦੇ ਕਰੀਅਰ 'ਚ ਤਾਪਸ ਨੇ ਤਮਾਮ ਦਿੱਗਜ ਫਿਲਮੀ ਸਿਤਾਰਿਆਂ ਨਾਲ ਕੰਮ ਕੀਤਾ। ਤਾਪਸ ਆਪਣੇ ਪਿੱਛੇ ਪਤਨੀ ਨਦਿੰਨੀ ਤੇ ਬੇਟੀ ਸੋਹਨੀ ਪਾਲ ਨੂੰ ਛੱਡ ਗਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network